ਵਿਦਿਆਰਥਣ ਨੂੰ ਅਗਵਾ ਕਰਨ ਵਾਲਾ ਕਾਬੂ

Wednesday, Dec 02, 2020 - 12:22 PM (IST)

ਵਿਦਿਆਰਥਣ ਨੂੰ ਅਗਵਾ ਕਰਨ ਵਾਲਾ ਕਾਬੂ

ਅਮਰਗੜ੍ਹ (ਡਿੰਪਲ) : ਪੁਲਸ ਪ੍ਰਸ਼ਾਸਨ ਦੀ ਫੁਰਤੀ ਕਾਰਣ ਪਿੰਡ ਬਨਭੋਰਾ ਵਿਖੇ ਸਕੂਲੀ ਵਿਦਿਆਰਥਣ ਨੂੰ ਅਗਵਾ ਕਰਨ ਵਾਲਾ ਵਿਅਕਤੀ ਕੁੱਝ ਘੰਟਿਆਂ ’ਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬਨਭੋਰਾ ਵਿਖੇ ਆਪਣੀਆਂ 2 ਜਮਾਤਣਾਂ ਨਾਲ ਸਕੂਲ ਜਾ ਰਹੀ 9ਵੀਂ ਜਮਾਤ ਦੀ ਵਿਦਿਆਰਥਣ ਨੂੰ ਬਿਨ੍ਹਾਂ ਨੰਬਰੀ ਵਰਨਾ ਗੱਡੀ ’ਚ ਅਗਵਾ ਕਰ ਲਿਆ ਗਿਆ।
ਵਿਦਿਆਰਥਣ ਦੇ ਰੌਲਾ ਪਾਉਣ ’ਤੇ ਉਸ ਨੂੰ ਨੇੜਲੇ ਪਿੰਡ ਲੁਹਾਰਮਾਜਰਾ ਉਤਾਰ ਕੇ ਭੱਜਣ ’ਚ ਸਫਲ ਹੋ ਗਿਆ ਸੀ। ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਵੀਡੀਓ ਖੰਗਾਲਣ ’ਤੇ ਬਿਨ੍ਹਾਂ ਨੰਬਰੀ ਵਰਨਾ ਗੱਡੀ ਦੀ ਭਾਲ ਕਰਨ ਲੱਗੀ ਪੁਲਸ ਨੂੰ ਕੁੱਝ ਘੰਟਿਆਂ ’ਚ ਹੀ ਸਫਲਤਾ ਮਿਲ ਗਈ। ਪੁਲਸ ਨੇ 30 ਸਾਲਾ ਅਜ਼ਹਰੂਦੀਨ ਪੁੱਤਰ ਬਾਬੂ ਨਿਵਾਸੀ ਮਾਲੇਰਕੋਟਲਾ ਨੂੰ ਬਿਨ੍ਹਾਂ ਨੰਬਰੀ ਵਰਨਾ ਕਾਰ ਸਮੇਤ ਕਾਬੂ ਕਰ ਲਿਆ। ਪੁਲਸ ਨੇ ਦੋਸ਼ੀ ਦਾ 3 ਦਿਨਾ ਰਿਮਾਂਡ ਹਾਸਲ ਕਰਦਿਆਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

 


author

Babita

Content Editor

Related News