ਅਗਵਾ ਕਾਂਡ ਮਾਮਲੇ ’ਚ ਲੋੜੀਂਦੇ ਵਿਅਕਤੀਆਂ ਨੂੰ ਲੈਣ ਆਈ ਪੁਲਸ ਨੂੰ ਲੋਕਾਂ ਨੇ ਪਾਇਆ ਘੇਰਾ
Wednesday, Apr 07, 2021 - 10:09 AM (IST)
ਮਲੋਟ (ਜੁਨੇਜਾ) - ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਮਲੋਟ ਜੀ. ਟੀ. ਰੋਡ ’ਤੇ ਸਥਿਤੀ ਉਸ ਵੇਲੇ ਅਜੀਬੋ-ਗਰੀਬ ਬਣ ਗਈ, ਜਦੋਂ ਹਰਿਆਣਾ ਵਿਖੇ ਇਕ ਅਗਵਾ ਕਾਂਡ ਮਾਮਲੇ ਵਿਚ ਲੋੜੀਂਦੇ ਵਿਅਕਤੀਆਂ ਨੂੰ ਲੈਣ ਆਈ ਹਰਿਆਣਾ ਪੁਲਸ ਨੂੰ ਲੋਕਾਂ ਨੇ ਘੇਰ ਲਿਆ। ਬਾਅਦ ਵਿਚ ਮਲੋਟ ਸਿਟੀ ਥਾਣੇ ਦੀ ਪੁਲਸ ਨੇ ਮੌਕੇ ’ਤੇ ਜਾਕੇ ਸਥਿਤੀ ਨੂੰ ਸੰਭਾਲਿਆ। ਜਾਣਕਾਰੀ ਅਨੁਸਾਰ ਹਰਿਆਣਾ ਦੇ ਸਿਰਸਾ ਜ਼ਿਲ੍ਹਾ ਦੇ ਵੱਡਾ ਗੁੜਾ ਥਾਣੇ ਵਿਖੇ ਬੈਂਕ ਦੇ ਇਕ ਮੈਨੇਜਰ ਨੂੰ ਅਗਵਾ ਕਰ ਕੇ 7 ਲੱਖ ਦੀ ਫਿਰੌਤੀ ਲੈਣ ਦੇ ਮਾਮਲੇ ਵਿਚ ਐੱਫ਼. ਆਈ. ਆਰ . ਨੰਬਰ 56/2021 ਦਰਜ ਹੋਈ ਸੀ।
ਪੜ੍ਹੋ ਇਹ ਵੀ ਖਬਰ - ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ
ਇਨ੍ਹਾਂ ਦੋਸ਼ੀਆਂ ਨੂੰ ਫੜਨ ਆਈ. ਸੀ. ਆਈ. ਏ . ਸਟਾਫ਼ ਸਿਰਸਾ ਹਰਿਆਣਾ ਦੇ ਏ. ਐੱਸ. ਆਈ. ਅਵਤਾਰ ਸਿੰਘ ਅਤੇ ਏ. ਐੱਸ. ਆਈ. ਮਦਨ ਲਾਲ ਸਮੇਤ ਪੁਲਸ ਦੀਆਂ ਗੱਡੀਆਂ, ਜਿਨ੍ਹਾਂ ਉੱਪਰ ਨੀਲੀ ਬੱਤੀ ਤਾਂ ਲੱਗੀ ਸੀ ਪਰ ਨੰਬਰ ਨਹੀਂ ਸੀ ਅਤੇ ਸਵਾਰ ਸਾਰੇ ਪੁਲਸ ਮੁਲਾਜ਼ਮ ਵੀ ਬਿਨਾਂ ਵਰਦੀ ਦੇ ਸਨ, ਇਥੇ ਆਏ ਸਨ। ਲੋੜੀਂਦੇ ਦੋਸ਼ੀਆਂ ਦੀ ਲੋਕੇਸ਼ਨ ਟਰੇਸ ਹੋਣ ’ਤੇ ਮਲੋਟ ਕਾਰ ਬਾਜ਼ਾਰ ਨੇੜੇ 2 ਵਿਅਕਤੀਆਂ ਨੂੰ ਹੋਂਡਾ ਸਿਟੀ ਕਾਰ ਸਮੇਤ ਕਾਬੂ ਕਰ ਲਿਆ ਗਿਆ, ਜਦਕਿ ਉਨ੍ਹਾਂ ਦਾ ਇਕ ਸਾਥੀ ਭੱਜ ਗਿਆ। ਇਸ ਦੌਰਾਨ ਭੀੜ ਨੇ ਪੁਲਸ ਵਾਲਿਆਂ ਨੂੰ ਫੜ ਲਿਆ।
ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ
ਇਸ ਮਾਮਲੇ ਵਿਚ ਲੋਕਾਂ ਨੇ ਪੁਲਸ ਦੀ ਗੱਡੀ ਦੀ ਚਾਬੀ ਵੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਮਾਮਲੇ ਦੀ ਭਿਣਕ ਸਿਟੀ ਪੁਲਸ ਨੂੰ ਲੱਗਣ ’ਤੇ ਐੱਸ. ਐੱਚ. ਓ. ਹਰਜੀਤ ਸਿੰਘ ਮਾਨ ਨੇ ਮੌਕੇ ’ਤੇ ਪੁੱਜ ਕੇ ਮਾਮਲਾ ਸ਼ਾਂਤ ਕੀਤਾ। ਉਧਰ ਇਸ ਟੀਮ ਨੇ ਦੋਸ਼ੀਆਂ ਦਾ ਤੀਸਰਾ ਸਾਥੀ ਪੁੱਡਾ ਦੇ ਇਕ ਪਾਰਕ ਵਿਚੋਂ ਫੜ ਲਿਆ। ਇਸ ਸਬੰਧੀ ਐੱਸ. ਐੱਚ . ਓ. ਹਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਸ ਸਾਰੀ ਜਾਂਚ ਤੋਂ ਬਾਅਦ ਲਿਖਤੀ ਕਾਰਵਾਈ ਕਰ ਕੇ ਦੋਸ਼ੀਆਂ ਨੂੰ ਹਰਿਆਣਾ ਪੁਲਸ ਹਵਾਲੇ ਕਰੇਗੀ।
ਪੜ੍ਹੋ ਇਹ ਵੀ ਖਬਰ - ਵੱਡੀ ਖ਼ਬਰ : ਟਿਕਰੀ ਬਾਰਡਰ ‘ਤੇ ਪਿੰਡ ਢਿੱਲਵਾਂ ਦੇ ਕਿਸਾਨ ਦਾ ਦੋਸਤ ਵਲੋਂ ਕਤਲ
ਪੜ੍ਹੋ ਇਹ ਵੀ ਖਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ