ਔਲਾਦ ਨਾ ਹੋਣ ਕਾਰਨ ਕੀਤਾ ਸੀ ਬੱਚੀ ਨੂੰ ਅਗਵਾ, ਮੁਲਜ਼ਮ ਗ੍ਰਿਫਤਾਰ

Wednesday, Jan 03, 2018 - 08:13 AM (IST)

ਔਲਾਦ ਨਾ ਹੋਣ ਕਾਰਨ ਕੀਤਾ ਸੀ ਬੱਚੀ ਨੂੰ ਅਗਵਾ, ਮੁਲਜ਼ਮ ਗ੍ਰਿਫਤਾਰ

ਪੰਚਕੂਲਾ  (ਚੰਦਨ) - ਪਿੰਡ ਖੜਕ ਮੰਗੋਲੀ ਵਿਚੋਂ ਬੀਤੀ 30 ਦਸੰਬਰ ਨੂੰ 2 ਸਾਲਾ ਬੱਚੀ ਨੂੰ ਅਗਵਾ ਕਰਕੇ ਲਿਜਾਣ ਵਾਲੇ ਮੁਲਜ਼ਮ ਨੂੰ ਪੰਚਕੂਲਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 2 ਸਾਲਾ ਬੱਚੀ ਨੂੰ ਅਗਵਾ ਕਰਨ ਦਾ ਮਕਸਦ ਮੁਲਜ਼ਮ ਦੀ ਆਪਣੀ ਕੋਈ ਔਲਾਦ ਨਾ ਹੋਣਾ ਸੀ। ਪੰਚਕੂਲਾ ਦੇ ਡੀ. ਸੀ. ਮਨਵੀਰ ਸਿੰਘ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ ਦੋ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਡੀ. ਸੀ. ਪੀ. ਨੇ ਦੱਸਿਆ ਕਿ ਬੱਚੀ ਨੂੰ ਅਗਵਾ ਕਰਕੇ ਪਿੰਡ ਬਰੀ ਖੇੜਾ ਬਦਾਊ ਵਿਚ ਲਿਜਾਇਆ ਗਿਆ ਸੀ, ਜਿਥੋਂ ਸੀ. ਆਈ. ਏ. ਨੇ ਮੁਲਜ਼ਮ ਨੂੰ ਬੱਚੀ ਸਮੇਤ ਕਾਬੂ ਕਰ ਲਿਆ। ਬੱਚੀ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ।


Related News