ਕਿਡਨੈਪ ਕੀਤੇ ਬੱਚੇ ਨੂੰ ਪੁਲਸ ਦੇ ਡਰੋਂ ਛੱਡ ਕੇ ਭੱਜੇ ਕਿਡਨੈਪਰ
Thursday, Jan 03, 2019 - 05:20 PM (IST)

ਜਲੰਧਰ (ਸੁਨੀਲ ਮਹਾਜਨ)—ਪੰਜਾਬ ਦੇ ਜਲੰਧਰ 'ਚ ਅੱਜ ਇਕ 2 ਸਾਲ ਦੇ ਬੱਚੇ ਦੀ ਕਿਡਨੈਪਿੰਗ ਦੀ ਖਬਰ ਨੇ ਪੂਰੇ ਇਲਾਕੇ 'ਚ ਭੂਚਾਲ ਪਾ ਦਿੱਤਾ। ਇਸ ਤੋਂ ਬਾਅਦ ਭਾਰੀ ਪੁਲਸ ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਗਿਆ ਅਤੇ ਮੌਕੇ 'ਤੇ ਪਹੁੰਚ ਕੇ ਪੁਲਸ ਫੋਰਸ ਜਾਂਚ ਸ਼ੁਰੂ ਕਰ ਦਿੱਤੀ। ਗਨੀਮਤ ਇਹ ਰਹੀ ਕਿ ਪੁਲਸ ਦੀ ਸਖਤੀ ਨੂੰ ਦੇਖਦੇ ਹੋਏ, ਕਿਡਨੈਪਰ ਬੱਚੇ ਨੂੰ ਨਾਲ ਨਾ ਲੈ ਕੇ ਜਾ ਸਕੇ ਅਤੇ ਉਸ ਨੂੰ ਰਸਤੇ 'ਚ ਛੱਡ ਕੇ ਭੱਜ ਗਏ। ਜਿਸ ਤੋਂ ਬਾਅਦ ਪੁਲਸ ਨੇ ਬੱਚੇ ਨੂੰ ਉਸ ਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਏ.ਡੀ.ਸੀ.ਪੀ.-1 ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਨਿਊ ਪ੍ਰਿਥਵੀ ਨਗਰ ਦੇ ਰਹਿਣ ਵਾਲੇ ਸੋਨੂੰ ਦੇ 2 ਸਾਲ ਦੇ ਬੱਚੇ ਆਸ਼ੂ ਨੂੰ ਕੋਈ ਅਣਜਾਣ ਵਿਅਕਤੀ ਚੁੱਕ ਕੇ ਲੈ ਗਿਆ ਹੈ। ਪੁਲਸ ਵਲੋਂ ਤੁਰੰਤ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭੱਜੇ ਕਿਡਨੈਪਰ ਦੀ ਤਲਾਸ਼ ਕਰ ਰਹੀ ਹੈ। ਏ.ਡੀ.ਸੀ.ਪੀ. ਭੰਡਾਲ ਨੇ ਦੱਸਿਆ ਕਿ ਉਹ ਇਕ ਵਿਅਕਤੀ ਦਾ ਨਾਂ ਇਸ ਮਾਮਲੇ 'ਚ ਸਾਹਮਣੇ ਆ ਰਿਹਾ ਹੈ, ਜਿਸ ਨਾਲ ਜਾਂਚ ਕੀਤੀ ਜਾ ਰਹੀ ਹੈ।