ਸੈਲੂਨ ’ਚ ਕੰਮ ਕਰ ਕੇ ਪਰਤ ਰਹੀ ਕੁੜੀ ਨੂੰ ਕੀਤਾ ਅਗਵਾ

Sunday, Jan 22, 2023 - 11:38 PM (IST)

ਸੈਲੂਨ ’ਚ ਕੰਮ ਕਰ ਕੇ ਪਰਤ ਰਹੀ ਕੁੜੀ ਨੂੰ ਕੀਤਾ ਅਗਵਾ

ਅਜਨਾਲਾ/ਰਮਦਾਸ (ਗੁਰਜੰਟ/ਸਾਰੰਗਲ)-ਸਥਾਨਕ ਸ਼ਹਿਰ ਅਜਨਾਲਾ ਵਿਖੇ ਸੈਲੂਨ ’ਤੇ ਕੰਮ ਕਰਦੀ ਇਕ ਲੜਕੀ ਦੇ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਅਗਵਾ ਹੋਣ ਵਾਲੀ ਕੁੜੀ ਦੀ ਮਾਤਾ ਸੁੱਖੋ ਪਤਨੀ ਮੁਸਤਾਖ ਮਸੀਹ ਵਾਸੀ ਡਿਆਲ ਭੱਟੀ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੇਰੀ ਲੜਕੀ ਕੋਮਲ (22) ਅਜਨਾਲਾ ਵਿਖੇ ਚੋਗਾਵਾਂ ਰੋਡ ਬਾਈਪਾਸ ਦੇ ਨਜ਼ਦੀਕ ਐੱਫ. ਸੀ. ਸੈਲੂਨ ’ਤੇ ਕੰਮ ਕਰਦੀ ਹੈ ਤੇ ਹਰ ਰੋਜ਼ ਸਵੇਰੇ 10 ਵਜੇ ਡਿਆਲ ਭੱਟੀ ਅੱਡੇ ਤੋਂ ਬੱਸ ’ਤੇ ਸਵਾਰ ਹੋ ਕੇ ਅਜਨਾਲੇ ਸੈਲੂਨ ’ਤੇ ਕੰਮ ਕਰਨ ਜਾਂਦੀ ਹੈ। 20 ਜਨਵਰੀ ਸ਼ਾਮ ਨੂੰ 5 ਵਜੇ ਦੇ ਕਰੀਬ ਉਹ ਅਜਨਾਲਾ ਦੇ ਪੁਰਾਣੇ ਬੱਸ ਅੱਡੇ ਤੋਂ ਬੱਸ ’ਤੇ ਚੜ੍ਹ ਕੇ ਗੱਗੋਮਾਹਲ ਅੱਡੇ ’ਤੇ ਉੱਤਰੀ ਪਰ ਉਸ ਤੋਂ ਬਾਅਦ ਉਹ ਘਰ ਨਹੀਂ ਆਈ, ਜਿਸ ਨੂੰ ਅਸੀਂ ਆਸ-ਪਾਸ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕਿਤੇ ਨਹੀਂ ਮਿਲੀ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ’ਚ ਹਿੰਦੂ ਕੁੜੀ ਨੂੰ ਫਿਰ ਬਣਾਇਆ ਨਿਸ਼ਾਨਾ, ਇਸਲਾਮ ਤੋਂ ਇਨਕਾਰ ਕਰਨ ’ਤੇ ਕੀਤਾ ਜਬਰ-ਜ਼ਿਨਾਹ

ਇਸ ਤੋਂ ਬਾਅਦ ਮੇਰੀ ਕੁੜੀ ਕੋਮਲ ਦੇ ਮੰਗੇਤਰ ਪ੍ਰਿੰਸ ਪੁੱਤਰ ਬਿੱਟੂ ਮਸੀਹ ਵਾਸੀ ਬਟਾਲਾ ਦੇ ਮੋਬਾਇਲ ’ਤੇ ਮੇਰੀ ਲੜਕੀ ਦੇ ਮੋਬਾਇਲ ਨੰਬਰ ਤੋਂ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਕਿਹਾ ਕਿ ਤੇਰੀ ਹੋਣ ਵਾਲੀ ਪਤਨੀ ਕੋਮਲ ਨੂੰ ਅਸੀਂ ਅਗਵਾ ਕਰ ਕੇ ਬੰਦੀ ਬਣਾ ਲਿਆ ਹੈ, ਜਿਸ ਤੋਂ ਸਾਫ ਜ਼ਾਹਿਰ ਹੈ ਕਿ ਮੇਰੀ ਲੜਕੀ ਕੋਮਲ ਨੂੰ ਕੁਝ ਵਿਅਕਤੀਆਂ ਵੱਲੋਂ ਅਗਵਾ ਕੀਤਾ ਗਿਆ ਹੈ। ਇਸ ਸਬੰਧੀ ਸਬ-ਡਵੀਜ਼ਨ ਅਜਨਾਲਾ ਦੇ ਡੀ. ਐੱਸ. ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਕੁੜੀ ਦੇ ਅਗਵਾ ਹੋਣ ਸਬੰਧੀ ਉਸ ਦੇ ਮਾਪਿਆਂ ਵੱਲੋਂ ਦਰਖ਼ਾਸਤ ਦਿੱਤੀ ਗਈ ਸੀ, ਜਿਸ ਦੀ ਕਿ ਅਗਵਾ ਹੋਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਦਰਜ ਕਰਕੇ ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ  : ਰਾਮ ਰਹੀਮ ਨੂੰ ਪੈਰੋਲ ਮਿਲਣ ’ਤੇ ਪ੍ਰਧਾਨ ਧਾਮੀ ਨੇ ਪ੍ਰਗਟਾਇਆ ਸਖ਼ਤ ਇਤਰਾਜ਼, ਬੰਦੀ ਸਿੰਘਾਂ ਬਾਰੇ ਕਹੀ ਵੱਡੀ ਗੱਲ


author

Manoj

Content Editor

Related News