ਲੁਧਿਆਣਾ ਤੋਂ ਵੱਡੀ ਖ਼ਬਰ : ਫਿਰੌਤੀ ਲਈ ਅਗਵਾ ਕੀਤੇ 10 ਸਾਲ ਦੇ ਬੱਚੇ ਦਾ ਕਤਲ, ਨਹਿਰ 'ਚ ਸੁੱਟੀ ਲਾਸ਼

Friday, Jun 17, 2022 - 12:14 PM (IST)

ਲੁਧਿਆਣਾ ਤੋਂ ਵੱਡੀ ਖ਼ਬਰ : ਫਿਰੌਤੀ ਲਈ ਅਗਵਾ ਕੀਤੇ 10 ਸਾਲ ਦੇ ਬੱਚੇ ਦਾ ਕਤਲ, ਨਹਿਰ 'ਚ ਸੁੱਟੀ ਲਾਸ਼

ਲੁਧਿਆਣਾ (ਰਾਜ) : ਲੁਧਿਆਣਾ ਦੇ ਫੋਕਲ ਪੁਆਇੰਟ ਦੇ ਢੰਡਾਰੀ ਕਲਾਂ ਇਲਾਕੇ 'ਚੋਂ ਫਿਰੌਤੀ ਲਈ ਅਗਵਾ ਕੀਤੇ 10 ਸਾਲ ਦੇ ਬੱਚੇ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਬੱਚੇ ਦੇ ਅਗਵਾ ਹੋਣ ਦੇ ਡੇਢ ਦਿਨ ਬਾਅਦ ਪੁਲਸ ਦੋਸ਼ੀਆਂ ਤੱਕ ਤਾਂ ਪਹੁੰਚ ਗਈ ਪਰ ਬੱਚਾ ਬਰਾਮਦ ਨਹੀਂ ਹੋਇਆ। ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਨ੍ਹਾਂ ਨੇ ਬੱਚੇ ਨੂੰ ਮਾਰ ਕੇ ਉਸ ਦੀ ਲਾਸ਼ ਨਹਿਰ 'ਚ ਸੁੱਟ ਦਿੱਤੀ ਹੈ। ਫਿਲਹਾਲ ਇਸ ਸਬੰਧੀ ਥਾਣਾ ਫੋਕਲ ਪੁਆਇੰਟ 'ਚ ਮੁੱਖ ਦੋਸ਼ੀ ਮੁਕੇਸ਼ ਕੁਮਾਰ ਅਤੇ ਉਸ ਦੇ ਸਾਥੀ ਵਿਕਾਸ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹੁਣ ਪੁਲਸ ਨੀਲੋ ਨਹਿਰ 'ਚ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਦੀ ਤਲਾਸ਼ ਕਰਨ 'ਚ ਜੁੱਟ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਰਾਮ ਰਹੀਮ' ਨੂੰ ਮਿਲੀ ਪੈਰੋਲ, ਇਕ ਮਹੀਨਾ UP ਦੇ ਬਾਗਪਤ 'ਚ ਰਹੇਗਾ ਡੇਰਾ ਮੁਖੀ
ਜਾਣੋ ਕੀ ਹੈ ਪੂਰਾ ਮਾਮਲਾ
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੀ ਮਾਂ ਪੂਨਮ ਦੇਵੀ ਨੇ ਦੱਸਿਆ ਕਿ ਉਹ ਬਿਹਾਰ ਦੇ ਜ਼ਿਲ੍ਹਾ ਗਯਾ ਦੇ ਰਹਿਣ ਵਾਲੇ ਹਨ। ਉਸ ਦਾ ਪਤੀ ਅਮਰਿੰਦਰ ਸਿੰਘ ਰਾਲਸਨ ਟਾਇਰ ’ਚ ਕੰਮ ਕਰਦਾ ਹੈ। ਉਨ੍ਹਾਂ ਦੇ ਤਿੰਨ ਬੱਚੇ ਹਨ, ਜਿਸ ’ਚ ਅਮਿਤ ਕੁਮਾਰ ਸਭ ਤੋਂ ਵੱਡਾ 10 ਸਾਲ ਅਤੇ 2 ਛੋਟੇ ਪੁੱਤਰ ਹਨ। ਉਹ ਢੰਡਾਰੀ ਕਲਾਂ ਸਥਿਤ ਦਸਮੇਸ਼ ਮਾਰਕਿਟ ਕੋਲ ਰਿਪੂਜਨ ਲਾਲ ਦੇ ਵਿਹੜੇ ’ਚ ਪਿਛਲੇ 2 ਸਾਲਾਂ ਤੋਂ ਕਿਰਾਏ ’ਤੇ ਰਹਿ ਰਹੇ ਹਨ। ਉਸ ਦਾ ਵੱਡਾ ਪੁੱਤਰ ਕੋਲ ਹੀ ਸਥਿਤ ਸਕੂਲ ਵਿਚ ਕੇ. ਜੀ. ਕਲਾਸ ’ਚ ਪੜ੍ਹਦਾ ਹੈ। ਉਨ੍ਹਾਂ ਦੇ ਵਿਹੜੇ ’ਚ ਮੀਨੂ ਨਾਮ ਦੀ ਔਰਤ ਰਹਿੰਦੀ ਹੈ। ਉਸ ਨਾਲ ਮੁਕੇਸ਼ ਨਾਂ ਦਾ ਨੌਜਵਾਨ ਰਹਿੰਦਾ ਹੈ। ਪੂਨਮ ਦਾ ਕਹਿਣਾ ਹੈ ਕਿ ਮੁਕੇਸ਼ ਆਮ ਕਰ ਕੇ ਪੁੱਤਰ ਨੂੰ ਆਪਣੇ ਕੋਲ ਬੁਲਾ ਲੈਂਦਾ ਸੀ। ਬੁੱਧਵਾਰ ਦੀ ਸਵੇਰ ਕਰੀਬ 6 ਉਸ ਦੇ ਬੇਟੇ ਅਮਿਤ ਨੇ ਕਿਹਾ ਕਿ ਉਸ ਨੂੰ ਮੁਕੇਸ਼ ਅੰਕਲ ਪੈਸੇ ਦੇਣ ਲਈ ਬੁਲਾ ਰਹੇ ਹਨ ਤਾਂ ਉਸ ਨੇ ਸੋਚਿਆ ਕਿ ਜਿਵੇਂ ਬਾਕੀ ਦਿਨਾਂ ’ਚ ਮੁਕੇਸ਼ ਬੁਲਾਉਂਦਾ ਸੀ, ਉਂਝ ਹੀ ਬੁਲਾ ਰਿਹਾ ਹੋਵੇਗਾ। ਉਸ ਨੇ ਬੇਟੇ ਨੂੰ ਉਸ ਕੋਲ ਜਾਣ ਦਿੱਤਾ ਸੀ ਪਰ ਉਸ ਤੋਂ ਬਆਦ ਉਸ ਦਾ ਬੇਟਾ ਵਾਪਸ ਕਮਰੇ ’ਚ ਨਹੀਂ ਆਇਆ।

ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁਲਸ ਨੂੰ ਉਲਝਾਇਆ, 50 ਸਵਾਲਾਂ ਦੇ ਘੁਮਾ-ਫਿਰਾ ਕੇ ਦਿੱਤੇ ਜਵਾਬ

ਇਸ ਤੋਂ ਬਾਅਦ ਉਹ ਮੁਕੇਸ਼ ਦੇ ਕਮਰੇ ’ਚ ਗਈ ਤਾਂ ਨਾ ਮੁਕੇਸ਼ ਸੀ ਅਤੇ ਨਾ ਉਸ ਦਾ ਬੇਟਾ। ਉਸ ਨੇ ਲੱਭਣ ਦਾ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦਾ ਕੁੱਝ ਪਤਾ ਨਹੀਂ ਲੱਗਾ। ਪਹਿਲਾਂ ਪਰਿਵਾਰ ਆਪਣੇ ਪੁੱਤਰ ਨੂੰ ਲੱਭਦਾ ਰਿਹਾ ਪਰ ਉਸ ਦਾ ਕੁੱਝ ਪਤਾ ਨਹੀਂ ਲੱਗਾ। ਇਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਪੁੱਜ ਕੇ ਪਰਿਵਾਰ ਤੋਂ ਸਾਰੀ ਘਟਨਾ ਦੀ ਜਾਣਕਾਰੀ ਲੈ ਰਹੀ ਸੀ। ਉਸੇ ਸਮੇਂ ਅਗਵਾਕਾਰ ਦੀ ਬੱਚੇ ਦੀ ਮਾਂ ਦੇ ਮੋਬਾਇਲ ’ਤੇ ਕਾਲ ਆਈ। ਉਸ ਨੇ ਬੱਚੇ ਨੂੰ ਛੱਡਣ ਬਦਲੇ 2 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਧਮਕਾਇਆ ਕਿ ਜੇਕਰ ਪੁਲਸ ਨੂੰ ਦੱਸਿਆ ਤਾਂ ਬੱਚੇ ਨੂੰ ਮਾਰ ਦੇਵਾਂਗੇ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News