ਪੈਸੇ ਵਾਪਸ ਮੰਗਣ ''ਤੇ ਫਾਇਨਾਂਸਰ ਨੂੰ ਕੀਤਾ ਅਗਵਾ

Sunday, Mar 04, 2018 - 07:50 AM (IST)

ਪੈਸੇ ਵਾਪਸ ਮੰਗਣ ''ਤੇ ਫਾਇਨਾਂਸਰ ਨੂੰ ਕੀਤਾ ਅਗਵਾ

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਇਕ ਫਾਇਨਾਂਸਰ ਵੱਲੋਂ ਵਿਆਜ 'ਤੇ ਦਿੱਤੇ ਪੈਸੇ ਵਾਪਸ ਮੰਗਣ 'ਤੇ ਉਸਨੂੰ ਅਗਵਾ ਕਰਨ ਦੇ ਮਾਮਲੇ 'ਚ ਥਾਣਾ ਸਦਰ ਵਿਖੇ ਕੇਸ ਦਰਜ ਕੀਤਾ ਗਿਆ ਹੈ।  ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਸੌਦਾਗਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਝਲੂਰ, ਜੋ ਫਾਇਨਾਂਸ ਦਾ ਕੰਮ ਕਰਦਾ ਹੈ, ਨੇ ਵਿਆਜ 'ਤੇ ਰਵੀ ਕੁਮਾਰ,ਪੁਨੀਤ ਕੁਮਾਰ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਸ਼ੇਰਪੁਰ, ਪਰਵਿੰਦਰ ਸਿੰਘ ਵਾਸੀ ਬੰਦੇਸ਼ਾ ਨੂੰ ਰੁਪਏ ਦਿੱਤੇ ਸੀ। ਰੁਪਏ ਵਾਪਸ ਕਰਨ ਦੀ ਮੰਗ ਕਰਨ 'ਤੇ ਮੁਲਜ਼ਮਾਂ ਨੇ ਪਿੰਡ ਝਲੂਰ ਤੋਂ ਬਾਹਰ ਫਾਇਨਾਂਸਰ ਨੂੰ ਬੁਲਾ ਕੇ ਉਸਨੂੰ ਆਪਣੀ ਕਾਰ 'ਚ ਸੁੱਟ ਲਿਆ ਅਤੇ ਕਿਸੇ ਮਕਾਨ ਵਿਚ ਲਿਜਾ ਕੇ ਹੱਥ ਪੈਰ ਬੰਨ੍ਹ ਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ। ਪੁਲਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।


Related News