ਖੇਡਦੇ ਬੱਚੇ ਦੀ ਗੁਆਚ ਗਈ ਚੱਪਲ, ਲੱਭਣ ਗਿਆ ਤਾਂ ਚੱਕ ਲਿਆਇਆ ''ਗ੍ਰਨੇਡ'', ਮਿੰਟਾਂ ''ਚ ਪੈ ਗਈਆਂ ਭਾਜੜਾਂ
Tuesday, Jan 14, 2025 - 01:37 AM (IST)
ਆਦਮਪੁਰ (ਰਣਦੀਪ)- ਪਿਛਲੇ ਕਈ ਦਿਨਾਂ ਤੋਂ ਇਕ ਪਾਸੇ ਜਿੱਥੇ ਪੰਜਾਬ ਦੇ ਥਾਣੇ ਅੱਤਵਾਦੀਆਂ ਦਾ ਨਿਸ਼ਾਨਾ ਬਣੇ ਹੋਏ ਹਨ। ਇਸੇ ਦੌਰਾਨ ਥਾਣਾ ਆਦਮਪੁਰ ਅਧੀਨ ਆਉਂਦੇ ਪਿੰਡ ਪਧਿਆਣਾ ’ਚ ਅਣਚੱਲਿਆ ਹੈਂਡ ਗ੍ਰਨੇਡ (ਬੰਬ) ਮਿਲਿਆ ਹੈ, ਜਿਸ ਕਾਰਨ ਪੂਰੇ ਪਿੰਡ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਪਿੰਡ ਦੇ ਨੰਬਰਦਾਰ ਬਲਜੀਤ ਸਿੰਘ ਪਧਿਆਣਾ, ਸਰਪੰਚ ਸਿਮਰਨ ਕੌਰ, ਮਨਜੀਤ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਆਦਮਪੁਰ ਦੋਆਬਾ, ਗੁਰਦੇਵ ਸਿੰਘ ਪੰਚ, ਮਨਮੋਹਨ ਕੁਮਾਰ ਹੈਪੀ, ਪੰਚ ਸੋਨੀਆ ਨੇ ਦੱਸਿਆ ਕਿ ਪਿੰਡ ਦੇ ਸਰਕਾਰੀ ਸਕੂਲ ਦੇ ਪਿੱਛੇ ਟੂਟੀ ਵਾਲੇ ਖੂਹ ਲਾਗੇ ਸ਼ਾਮ 5.30 ਤੋਂ 6 ਵਜੇ ਬੱਚੇ ਖੇਡ ਰਹੇ ਸਨ ਤਾਂ ਉਨ੍ਹਾਂ ’ਚੋਂ ਇਕ 11 ਸਾਲ ਦੇ ਬੱਚੇ ਏਕਮ ਦੀ ਚੱਪਲ ਪਿੰਡ ’ਚ ਘਰਾਂ ਲਾਗੇ ਖਾਲੀ ਪਲਾਟ ’ਚ ਚਲੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਲੋਹੜੀ ਵਾਲੇ ਦਿਨ ਗੁਰੂ ਨਗਰੀ 'ਚ ਚੱਲ ਗਈਆਂ ਤਲਵਾਰਾਂ ; ਸ਼ਰੇਆਮ ਵੱਢ'ਤਾ ਨੌਜਵਾਨ
ਇਸ ਮਗਰੋਂ ਉਹ ਆਪਣੀ ਚੱਪਲ ਲੈਣ ਲਈ ਗਿਆ ਤਾਂ ਉਥੋਂ ਉਹ ਇਕ ਹੈਂਡ ਗ੍ਰਨੇਡ ਚੱਕ ਕੇ ਲੈ ਆਇਆ ਤੇ ਸਾਰੇ ਬੱਚੇ ਉਸ ਨਾਲ ਖੇਡਣ ਲੱਗ ਪਏ। ਪਿੰਡ ਦੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਬੱਚੇ ਬੰਬ ਵਰਗੀ ਕਿਸੇ ਚੀਜ਼ ਨਾਲ ਖੇਡ ਰਹੇ ਹਨ ਤਾਂ ਉਨ੍ਹਾਂ ਦੇਖਿਆ ਕਿ ਉਹ ਇਕ ਹੈਂਡ ਗ੍ਰਨੇਡ (ਬੰਬ) ਸੀ, ਜਿਸ ਨੂੰ ਜ਼ੰਗ ਲੱਗਾ ਹੋਇਆ ਸੀ।
ਉਨ੍ਹਾਂ ਨੇ ਬੱਚਿਆਂ ਤੋਂ ਇਹ ਹੈਂਡ ਗ੍ਰਨੇਡ ਆਪਣੇ ਕਬਜ਼ੇ ’ਚ ਲੈ ਕੇ ਪਿੰਡ ’ਚ ਸਾਈਡ ’ਤੇ ਆਦਮਪੁਰ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਡੀ.ਐੱਸ.ਪੀ. ਆਦਮਪੁਰ ਕੁਲਵੰਤ ਸਿੰਘ ਤੇ ਥਾਣਾ ਮੁਖੀ ਆਦਮਪੁਰ ਇੰਸਪੈਕਟਰ ਰਵਿੰਦਰਪਾਲ ਸਿੰਘ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ।
ਇਹ ਵੀ ਪੜ੍ਹੋ- ਪਤੰਗ ਉਡਾਉਂਦਾ-ਉਡਾਉਂਦਾ ਮੁੰਡਾ ਵਿਹੜੇ 'ਚ ਉੱਬਲਦੇ ਪਾਣੀ 'ਚ ਆ ਡਿੱਗਾ, ਬੁਰੀ ਤਰ੍ਹਾਂ ਸੜ ਗਿਆ ਮਾਸੂਮ
ਇਸ ਸਬੰਧੀ ਡੀ.ਐੱਸ.ਪੀ. ਸਬ-ਡਵੀਜ਼ਨ ਆਦਮਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇੰਸਪੈਕਟਰ ਰਵਿੰਦਰ ਸਿੰਘ ਤੇ ਹੋਰ ਮੁਲਾਜ਼ਮਾਂ ਨੂੰ ਨਾਲ ਲੈ ਕੇ ਮੌਕੇ ’ਤੇ ਪਹੁੰਚੇ ਤੇ ਪਿੰਡ ਵਾਸੀਆਂ ਤੋਂ ਹੈਂਡ ਗ੍ਰਨੇਡ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਤਾਂ ਹੈਂਡ ਗ੍ਰਨੇਡ ਐੱਚ.ਡੀ.36 ਅਣ-ਚੱਲਿਆ ਸੀ, ਜਿਸ ਨੂੰ ਜ਼ੰਗ ਲੱਗਾ ਹੋਇਆ ਸੀ। ਮੌਕੇ ’ਤੇ ਪੁੱਜੀ ਬੰਬ ਸਕੁਐਡ ਦੀ ਟੀਮ ਨੇ ਇਸ ਹੈਂਡ ਗ੍ਰਨੇਡ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੂਰੇ ਪਿੰਡ ਨੂੰ ਸੁਰੱਖਿਅਤ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e