ਇਕ ਹਫਤਾ ਪਹਿਲਾਂ ਅਗਵਾ ਕੀਤਾ ਬੱਚਾ ਬਰਾਮਦ

12/31/2019 4:33:49 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਸਬ-ਡਵੀਜਨ ਬਾਬਾ ਬਕਾਲਾ ਸਾਹਿਬ ਦੀ ਪੁਲਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਨਜ਼ਦੀਕੀ ਪਿੰਡ ਬੂਲੇਨੰਗਲ ਤੋਂ ਇਕ ਸੱਤ ਸਾਲਾਂ ਬੱਚਾ ਅਭਿਸ਼ੇਕ ਕੁਮਾਰ ਜਿਸ ਨੂੰ ਬੀਤੀ 23 ਦਸੰਬਰ ਨੂੰ ਮਨੋਜ ਮੋਹਤੋ ਪੁੱਤਰ ਸਤਨ ਵਾਸੀ ਬਿਹਾਰ ਵੱਲੋਂ ਅਗਵਾ ਕਰ ਲਿਆ ਗਿਆ ਸੀ, ਨੂੰ ਥਾਣਾ ਬਿਆਸ ਦੀ ਪੁਲਸ ਵੱਲੋਂ ਕਾਬੂ ਕਰਕੇ ਉਸ ਵੱਲੋਂ ਅਗਵਾ ਕੀਤਾ ਹੋਇਆ ਲੜਕਾ ਵੀ ਬਰਾਮਦ ਕਰ ਲਿਆ। ਅੱਜ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਤੇ ਥਾਣਾ ਮੁਖੀ ਬਿਆਸ ਕਿਰਨਦੀਪ ਸਿੰਘ ਸੰਧੂ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਕ ਹਫਤਾ ਪਹਿਲਾਂ ਉਕਤ ਕਥਿਤ ਦੋਸ਼ੀ ਵੱਲੋਂ ਅਭਿਸ਼ੇਕ ਨੂੰ ਅਗਵਾ ਕਰ ਲਿਆ ਗਿਆ ਸੀ। ਪਰਿਵਾਰ ਮੈਂਬਰਾਂ ਵੱਲੋਂ ਉਸਦੀ ਕਾਫੀ ਭਾਲ ਕਰਨ ਉਪਰੰਤ ਇਸਦੀ ਸੂਚਨਾ ਥਾਣਾ ਬਿਆਸ ਨੂੰ ਦਿਤੀ ਗਈ, ਜਿਥੇ ਪੁਲਸ ਨੇ ਕਥਿਤ ਦੋਸ਼ੀ ਵਿਰੁਧ ਜ਼ੇਰੇ ਦਫਾ 365 ਤਹਿਤ ਮੁਕੱਦਮਾ ਦਰਜ਼ ਕੀਤਾ ਸੀ। 

ਐੱਸ.ਐੱਸ.ਪੀ.ਦਿਹਾਤੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਕ ਪੁਲਸ ਪਾਰਟੀ ਨੂੰ ਬਿਹਾਰ ਰਵਾਨਾ ਕੀਤਾ ਗਿਆ, ਜਿਥੇ ਪੁਲਸ ਨੂੰ ਅਗਵਾ ਹੋਇਆ ਲੜਕਾ ਵੀ ਮਿਲ ਗਿਆ, ਜਿਸ ਨੂੰ ਅੱਜ ਉਸਦੇ ਪਿਤਾ ਸੀਤਾ ਰਾਮ ਤੇ ਉਸਦੇ ਪਰਿਵਾਰ ਦੇ ਸਪੁਰਦ ਕਰ ਦਿਤਾ ਗਿਆ। ਪੁਲਸ ਅਗਵਾ ਘਟਨਾ ਸਬੰਧੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਕਥਿਤ ਦੋਸ਼ੀ ਨੂੰ ਅੱਜ ਬਾਬਾ ਬਕਾਲਾ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurminder Singh

Edited By Gurminder Singh