ਸ਼ਰਾਰਤੀ ਅਨਸਰਾਂ ਨੇ ਲਾਈ ਖੋਖਿਆਂ ਨੂੰ ਅੱਗ

Thursday, Aug 02, 2018 - 12:22 AM (IST)

ਸ਼ਰਾਰਤੀ ਅਨਸਰਾਂ ਨੇ ਲਾਈ ਖੋਖਿਆਂ ਨੂੰ ਅੱਗ

ਰਾਜਪੁਰਾ,(ਨਿਰਦੋਸ਼, ਚਾਵਲਾ)-ਰਾਜਪੁਰਾ-ਪਟਿਆਲਾ ਰੋਡ ’ਤੇ ਖੋਖਿਆਂ ਨੂੰ ਸ਼ਰਾਰਤੀ ਤੱਤਾਂ ਨੇ ਫਿਰ ਤੋਂ ਅੱਗ  ਦੇ ਹਵਾਲੇ ਕਰ ਦਿੱਤਾ ਹੈ।    ਉਂਗਲ ਰਾਜਪੁਰਾ ਪੁਲਸ ਦੀ ਕਾਰਗੁਜ਼ਾਰੀ ’ਤੇ  ਵੀ ਉੱਠ ਰਹੀ ਹੈ। ਦੱਸਣਯੋਗ ਹੈ ਕਿ ਰਾਜਪੁਰਾ-ਪਟਿਆਲਾ ਰੋਡ ’ਤੇ ਖੋਖਿਆਂ ਨੂੰ ਅੱਗ  ਦੇ ਹਵਾਲੇ ਕਰਨ ਦੀ ਇਹ ਤੀਜੀ ਘਟਨਾ ਹੈ। ਇਸ ਸਬੰਧੀ ਖੋਖਿਆਂ ਦੇ ਮਾਲਕ ਅਸ਼ੋਕ ਕੁਮਾਰ ਤੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸ਼ਾਕਰ ਅਤੇ ਸ਼ੀਟ ਕਵਰ ਦਾ ਕੰਮ ਕਰ ਕੇ ਪਰਿਵਾਰ  ਪਾਲ  ਰਹੇ ਹਨ। ਕੁੱਝ ਸਮਾਂ ਪਹਿਲਾਂ ਇਕ ਵਿਅਕਤੀ ਨੇ  ਖੋਖਿਅਾਂ ਨੂੰ  ਹਟਾਉਣ ਦੀ ਗੱਲ ਕਰਦੇ ਹੋਏ ਧਮਕੀ ਦਿੱਤੀ  ਸੀ  ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਨ੍ਹਾਂ  ਨੂੰ ਅੱਗ  ਲਾ   ਦਿੱਤੀ ਜਾਵੇਗੀ। ਇਸ ਦੌਰਾਨ 23 ਜੁਲਾਈ ਦੀ ਰਾਤ ਨੂੰ ਖੋਖੇ ਅੱਗ ਲਾ ਕੇ ਸਾਡ਼ ਦਿੱਤੇ ਗਏ। ਲੱਖਾਂ ਦਾ ਨੁਕਸਾਨ ਹੋ ਗਿਆ।  ਸੀ. ਸੀ. ਟੀ. ਵੀ. ਕੈਮਰੇ ’ਚ ਸਾਫ ਵਿਖਾਈ  ਦਿੰਦਾ ਹੈ ਜਿਸ ’ਚ ਕਾਰ  ਸਵਾਰਾਂ ਨੇ ਹੱਥਾਂ ਵਿਚ ਕੇਨੀ ਫਡ਼ੀ ਹੋਈ ਹੈ। ਇਨ੍ਹਾਂ ਵਿਅਕਤੀਆਂ ਨੇ ਹੀ ਅੱਗ ਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਹੋਵੇਗਾ। ਉਨ੍ਹਾਂ ਦੱਸਿਆ ਕਿ  ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਐੱਸ. ਐੱਸ. ਪੀ.  ਅਤੇ ਆਈ.  ਜੀ. ਤੱਕ ਸ਼ਿਕਾਇਤ ਦਿੱਤੀ ਗਈ। ਇਸ ਦੇ ਬਾਅਦ ਵੀ ਮੁਲਜ਼ਮਾਂ ਖਿਲਾਫ ਕੇਸ ਦਰਜ ਨਹੀਂ ਕੀਤਾ ਗਿਆ। ਬੀਤੀ ਰਾਤ  2 ਵਜੇ ਸੂਚਨਾ ਮਿਲੀ ਕਿ 4 ਨਕਾਬਪੋਸ਼ ਖੋਖਿਅਾਂ ਨੂੰ  ਅੱਗ ਲਾ ਰਹੇ ਹਨ। ਜਾਣਕਾਰੀ ਮਿਲਣ ’ਤੇ ਜਾ ਕੇ ਵੇਖਿਆ ਤਾਂ ਅੱਗ ਲੱਗੀ ਹੋਈ ਸੀ। ਮੁਸ਼ਕਲ ਨਾਲ ਸ਼ਟਰ ਤੋਡ਼ਿਆ ਗਿਆ। ਤਦ ਤੱਕ ਲੱਖਾਂ ਦਾ ਸਾਮਾਨ  ਸਡ਼ ਕੇ ਸੁਆਹ  ਹੋ ਚੁੱਕਾ ਸੀ।  ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ  ਕੋਈ ਕਾਰਵਾਈ ਨਾ ਕੀਤੀ ਤਾਂ ਪੈਟਰੋਲ ਪਾ ਕੇ ਆਪਣੇ-ਆਪ ਨੂੰ ਅੱਗ ਦੇ ਹਵਾਲੇ ਕਰ ਦੇਵਾਂਗੇ। ਇਸ ਦੌਰਾਨ ਜ਼ਿਲਾ ਭਾਜਪਾ ਦਿਹਾਤੀ ਪ੍ਰਧਾਨ ਨਰਿੰਦਰ ਨਾਗਪਾਲ ਵੀ ਪੁੱਜੇ।  ਉਨ੍ਹਾਂ ਇਲਜ਼ਾਮ ਲਾਇਆ ਕਿ ਰਾਜਨੀਤਕ ਸ਼ਹਿ ’ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੁਲਸ ਵੀ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਤੋਂ  ਕੰਨੀ ਕਤਰਾ ਰਹੀ ਹੈ। ਨਰਿੰਦਰ ਨਾਗਪਾਲ  ਨੇ ਕਿਹਾ ਕਿ ਇਸ ਤਰ੍ਹਾਂ ਦੀ ਕੀਤੀ ਜਾ ਰਹੀ ਗੁੰਡਾਗਰਦੀ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਤੇ ਮਾਲਕਾਂ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ।  ਫੋਨ ’ਤੇ ਸੰਪਰਕ ਕਰਨ ’ਤੇ ਸਿਟੀ ਥਾਣਾ  ਦੇ ਐੱਸ. ਐੱਚ. ਓ. ਗੁਰਚਰਨ ਸਿੰਘ  ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ ।   
 


Related News