ਇਨੋਵਾ ਡਰਾਈਵਰ ਦੀ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਹੋਈ ਲਾਸ਼ ਬਰਾਮਦ

Sunday, Nov 24, 2019 - 11:40 AM (IST)

ਇਨੋਵਾ ਡਰਾਈਵਰ ਦੀ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਹੋਈ ਲਾਸ਼ ਬਰਾਮਦ

ਖਿਲਚੀਆਂ (ਅਵਤਾਰ) : ਥਾਣਾ ਖਿਲਚੀਆਂ ਅਧੀਨ ਪੈਂਦੇ ਪਿੰਡ ਛੱਜਲਵੱਡੀ ਦੇ ਪਰਮਿੰਦਰ ਸਿੰਘ ਉਰਫ ਰਾਜੂ (22) ਪੁੱਤਰ ਨਰਿੰਦਰ ਸਿੰਘ ਦਾ ਬੀਤੀ ਰਾਤ ਅਣਪਛਾਤਿਆਂ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਨਰਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਇਨੋਵਾ ਗੱਡੀ ਕਿਰਾਏ 'ਤੇ ਚਲਾਉਂਦਾ ਸੀ, ਕੱਲ ਪਿੰਡ ਜੱਬੋਵਾਲ ਤੋਂ ਕਿਸੇ ਵਿਅਕਤੀ ਦੇ ਗੱਡੀ ਲੈ ਕੇ ਗਿਆ ਸੀ। ਅਸੀਂ ਸ਼ਾਮ 7 ਵਜੇ ਪਰਮਿੰਦਰ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਟਾਂਗਰਾ ਅੱਡੇ 'ਚ ਆਪਣੇ ਕੁਝ ਦੋਸਤਾਂ ਕੋਲ ਬੈਠਾ ਹੈ, ਜਲਦੀ ਘਰ ਆ ਜਾਵੇਗਾ। ਫਿਰ 7.30 ਵਜੇ ਦੇ ਲਗਭਗ ਫੋਨ ਕੀਤਾ ਤਾਂ ਉਸ ਨੇ ਫੋਨ ਨਹੀਂ ਚੁੱਕਿਆ। ਵਾਰ-ਵਾਰ ਫੋਨ ਕਰਨ ਤੋਂ ਬਾਅਦ ਅਸੀਂ ਰਾਤ 8.30 ਦੇ ਲਗਭਗ ਟਾਂਗਰਾ ਵੱਲ ਗਏ ਤਾਂ ਟਾਂਗਰਾ ਅੱਡੇ ਤੋਂ 100 ਮੀਟਰ ਦੀ ਦੂਰੀ 'ਤੇ ਪਿੰਡ ਛੱਜਲਵੱਡੀ ਦੇ ਲੜਕੀਆਂ ਦੇ ਸਕੂਲ ਦੀ ਗਰਾਊਂਡ 'ਚ ਸਾਡੀ ਇਨੋਵਾ ਗੱਡੀ ਨੰ. ਪੀ ਬੀ 13 ਏ ਡਬਲਯੂ 6166 ਖੜ੍ਹੀ ਸੀ ਤੇ ਨੇੜੇ ਹੀ ਪਰਮਿੰਦਰ ਦੀ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢੀ ਹੋਈ ਖੁਨ ਨਾਲ ਲਥਪਥ ਲਾਸ਼ ਪਈ ਹੋਈ ਸੀ। ਉਨ੍ਹਾਂ ਤੁਰੰਤ ਪੁਲਸ ਥਾਣਾ ਖਿਲਚੀਆਂ ਨੂੰ ਸੂਚਿਤ ਕੀਤਾ।

ਐੱਚ. ਐੱਚ. ਓ. ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 129 ਧਾਰਾ 302 ਦਰਜ ਕਰ ਕੇ ਅਣਪਛਾਤੇ ਕਾਤਲਾਂ ਖਿਲਾਫ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਅੱਡਾ ਟਾਂਗਰਾ ਤੋਂ ਪਿੰਡ ਛੱਜਲਵੱਡੀ ਮ੍ਰਿਤਕ ਦੇ ਘਰ ਦੀ ਦੂਰੀ 1 ਕਿਲੋਮੀਟਰ ਦੇ ਲਗਭਗ ਹੈ, ਬੇਰਹਿਮੀ ਨਾਲ ਕਤਲ ਹੋਣਾ ਅਜੇ ਭੇਤ ਬਣਿਆ ਹੋਇਆ ਹੈ। ਕਾਤਲਾਂ ਨੇ ਮ੍ਰਿਤਕ ਦੇ ਮੋਬਾਇਲ ਅਤੇ ਜੇਬ 'ਚੋਂ ਨਕਦੀ ਨੂੰ ਹੱਥ ਤੱਕ ਨਹੀਂ ਲਾਇਆ।


author

Baljeet Kaur

Content Editor

Related News