ਖੇਮਕਰਨ ''ਚ ਪਾਕਿਸਤਾਨੀ ਵਿਅਕਤੀ ਕਾਬੂ

Thursday, Aug 20, 2020 - 02:14 PM (IST)

ਖੇਮਕਰਨ ''ਚ ਪਾਕਿਸਤਾਨੀ ਵਿਅਕਤੀ ਕਾਬੂ

ਖੇਮਕਰਨ (ਸੋਨੀਆ) : ਸਰਹੱਦੀ ਇਲਾਕੇ ਖੇਮਕਰਨ ਵਿਚ ਤਾਇਨਾਤ ਬਟਾਲੀਅਨ-14 ਵਲੋਂ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਬੀ. ਪੀ. ਓ. ਮੀਆਂਵਾਲਾ ਉਤਾੜ ਵਿਖੇ ਬੀ. ਪੀ. 157/8-9 'ਚ ਇਕ ਪਾਕਿਸਤਾਨੀ ਵਿਅਕਤੀ ਸ਼ੱਕੀ ਹਾਲਤ 'ਚ ਘੁੰਮਦਾ ਹੋਇਆ ਨਜ਼ਰ ਆਇਆ। 

ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਸੁੱਤੇ ਹੋਏ ਪਰਿਵਾਰ 'ਤੇ ਹਥਿਆਰਬੰਦਾਂ ਨੇ ਕੀਤਾ ਹਮਲਾ, 1 ਦੀ ਮੌਤ

ਬੀ. ਐੱਸ. ਐੱਫ. ਦੇ ਜਵਾਨਾਂ ਨੇ ਤੁਰੰਤ ਉਸ ਨੂੰ ਹਿਰਾਸਤ ਵਿਚ ਲੈ ਕੇ ਮੁੱਢਲੀ ਪੁੱਛਗਿਛ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਉਸ ਵਿਅਕਤੀ ਨੇ ਆਪਣੀ ਪਛਾਣ ਮੁਹੰਮਦ ਅਸਲਮ ਪੁੱਤਰ ਅਬਦੁਲ ਮਜ਼ਿਦ (46) ਪਿੰਡ ਚੱਕ-15 ਤਹਿਸੀਲ ਚੂਨੀਆਂ ਜ਼ਿਲਾ ਕਸੂਰ (ਪਾਕਿਸਤਾਨ) ਵਜੋਂ ਦੱਸੀ।ਕਾਬੂ ਵਿਅਕਤੀ ਦੀ ਜੇਬ ਵਿਚੋਂ 240 ਰੁਪਏ ਪਾਕਿਸਤਾਨੀ ਕਰੰਸੀ ਅਤੇ ਡਾਕਟਰ ਦੀ ਲਿੱਖੀਆਂ ਦਵਾਈਆਂ ਵਾਲੀਆਂ ਪਰਚੀਆਂ ਬਰਾਮਦ ਹੋਈਆਂ। ਜਾਂਚ ਕਰਨ ਉਪਰੰਤ ਇਹ ਵਿਅਕਤੀ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਪਾਇਆ ਗਿਆ, ਜਿਸ ਨੂੰ ਬੀ. ਐੱਸ. ਐੱਫ .ਦੇ ਸੀਨੀਅਰ ਅਧਿਕਾਰੀਆਂ ਵਲੋਂ ਪਾਕਿਸਤਾਨ ਫੌਜ ਨੂੰ ਸੌਂਪ ਦਿੱਤਾ ਗਿਆ।

ਇਹ ਵੀ ਪੜ੍ਹੋਂ : ਇਕ ਵਾਰ ਫਿਰ ਖਾਕੀ ਹੋਈ ਦਾਗਦਾਰ, ਚਿੱਟਾ ਪੀਂਦੇ ASI ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ


author

Baljeet Kaur

Content Editor

Related News