ਖਰੜ ਵਾਸੀਆਂ ਨੂੰ ਸਾਢੇ 4 ਸਾਲਾਂ ਬਾਅਦ ਮਿਲੀ ਵੱਡੀ ਰਾਹਤ, ਖੁੱਲ੍ਹਿਆ 'ਮੋਹਾਲੀ-ਖਰੜ ਫਲਾਈਓਵਰ' (ਤਸਵੀਰਾਂ)
Tuesday, Dec 15, 2020 - 12:28 PM (IST)
ਖਰੜ : ਪੰਜਾਬ ਤੋਂ ਚੰਡੀਗੜ੍ਹ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ ਮੋਹਾਲੀ-ਖਰੜ ਫਲਾਈਓਵਰ ਪ੍ਰਾਜੈਕਟ ਤਹਿਤ ਪਿੰਡ ਦੇਸੂਮਾਜਰਾ ਤੋਂ ਖਾਨਪੁਰ ਇੰਟਰਚੇਂਜ ਜੰਕਸ਼ਨ ਤੱਕ ਦਾ ਪੁਲ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਆਪਰੇਸ਼ਨ ਦੌਰਾਨ ਜਨਾਨੀ ਦੇ ਢਿੱਡ 'ਚ ਤੌਲੀਆ ਛੱਡਣ ਦਾ ਮਾਮਲਾ, SMO ਨੇ ਬਿਠਾਈ ਜਾਂਚ
ਇਸ ਫਲਾਈਓਵਰ ਨਾਲ ਖਰੜ ਤੋਂ ਮੋਹਾਲੀ ਜਾਂ ਚੰਡੀਗੜ੍ਹ ਵਿਚਾਲੇ ਆਵਾਜਾਈ ਨੂੰ ਵੱਡੀ ਰਾਹਤ ਮਿਲੇਗੀ। ਕਰੀਬ 35,000 ਵਾਹਨਾਂ ਨੂੰ ਇੱਥੇ ਰੋਜ਼ਾਨਾ ਲੱਗਣ ਵਾਲੇ ਲੰਬੇ ਜਾਮ ਤੋਂ ਛੁਟਕਾਰਾ ਮਿਲੇਗਾ। ਹੁਣ ਖਰੜ ਨੂੰ ਪਾਰ ਕਰਨ ਲਈ ਦੇਸੂਮਾਜਰਾ ਤੋਂ ਖਾਨਪੁਰ ਤੱਕ ਸਿਰਫ 5 ਮਿੰਟ ਲੱਗਣਗੇ। ਇਸ ਤੋਂ ਪਹਿਲਾਂ ਇਹ ਫ਼ਾਸਲਾ ਤੈਅ ਕਰਨ ਲਈ 45 ਤੋਂ 50 ਮਿੰਟਾਂ ਦਾ ਸਮਾਂ ਲੱਗ ਜਾਂਦਾ ਸੀ।
ਇਹ ਵੀ ਪੜ੍ਹੋ : ਕਲਯੁਗੀ ਭਰਾ ਨੇ ਪਵਿੱਤਰ ਰਿਸ਼ਤੇ ਦੀਆਂ ਉਡਾਈਆਂ ਧੱਜੀਆਂ, ਮਾਸੀ ਦੀ ਕੁੜੀ ਨਾਲ ਹਵਸ ਮਿਟਾ ਕੀਤਾ ਗਰਭਵਤੀ
ਲੁਧਿਆਣਾ-ਰੋਪੜ ਜਾਣ ਵਾਲਾ ਟ੍ਰੈਫਿਕ ਪੁਲ 'ਤੇ ਚੜ੍ਹੇਗਾ
ਲੁਧਿਆਣਾ-ਰੋਪੜ ਤੋਂ ਚੰਡੀਗੜ੍ਹ ਵੱਲ ਆਉਣ ਵਾਲਾ ਟ੍ਰੈਫਿਕ ਅਤੇ ਚੰਡੀਗੜ੍ਹ ਤੋਂ ਲੁਧਿਆਣਾ-ਰੋਪੜ ਵੱਲ ਜਾਣ ਵਾਲਾ ਟ੍ਰੈਫਿਕ ਇਸ ਪੁਲ ਤੋਂ ਹੋ ਕੇ ਲੰਘੇਗਾ। ਦੇਸੂਮਾਜਰਾ ਸਰਕਾਰੀ ਸਕੂਲ ਕੋਲ ਇਸ ਪੁਲ 'ਤੇ ਟ੍ਰੈਫਿਕ ਚੜ੍ਹੇਗਾ ਅਤੇ ਉਤਰੇਗਾ। ਖਾਨਪੁਰ ਪੁਲ ਤੋਂ ਥ੍ਰੀ-ਲੇਨ ਹਾਈਵੇਅ ਮੋਰਿੰਡਾ ਰੋਡ ਵੱਲ ਮੁੜ ਜਾਵੇਗਾ, ਜਿੱਥੋਂ ਲੋਕ ਲੁਧਿਆਣਾ ਵੱਲ ਜਾ ਸਕਣਗੇ ਅਤੇ ਰੋਪੜ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਕੈਪਟਨ ਚੌਂਕ ਤੋਂ ਯੂ-ਟਰਨ ਲੈ ਕੇ ਰੋਪੜ ਵੱਲ ਜਾਣਾ ਪਵੇਗਾ। ਇੰਝ ਹੀ ਕੁਰਾਲੀ ਵੱਲੋਂ ਸਿੱਧਾ ਟ੍ਰੈਫਿਕ ਪੁਲ 'ਤੇ ਚੜ੍ਹੇਗਾ, ਜੋ ਦੇਸੂਮਾਜਰਾ ਸਕੂਲ ਕੋਲ ਉਤਰੇਗਾ।
ਇਹ ਵੀ ਪੜ੍ਹੋ : 'ਡਰਾਈਵਿੰਗ ਲਾਈਸੈਂਸ' ਧਾਰਕਾਂ ਲਈ ਜ਼ਰੂਰੀ ਖ਼ਬਰ, ਡਿਜੀਟਲ ਅਪਡੇਟ ਦੀ ਅੱਜ ਆਖ਼ਰੀ ਤਾਰੀਖ਼
4.60 ਕਿਲੋਮੀਟਰ ਲੰਬਾ ਹੈ ਫਲਾਈਓਵਰ
ਦੱਸ ਦੇਈਏ ਕਿ ਇਹ ਫਲਾਈਓਵਰ 4.60 ਕਿਲੋਮੀਟਰ ਲੰਬਾ ਹੈ। ਇਸ ਨੂੰ ਜ਼ਮੀਨ ਤੋਂ ਉੱਪਰ ਖੜ੍ਹਾ ਕਰਨ ਲਈ 128 ਪਿੱਲਰਾਂ ਦਾ ਸਹਾਰਾ ਦਿੱਤਾ ਗਿਆ ਹੈ। ਜ਼ਮੀਨ ਤੋਂ ਇਸ ਦੀ ਉਚਾਈ ਕਰੀਬ 25 ਮੀਟਰ ਦੀ ਹੈ। ਇਹ ਫਲਾਈਓਵਰ 6 ਲੇਨ ਹੈ, ਜਿਸ 'ਚ ਤਿੰਨ ਲੇਨ ਅਪ ਤੇ ਤਿੰਨ ਡਾਊਨ ਲਈ ਬਣਾਏ ਗਏ ਹਨ। ਇਸ ਫਲਾਈਓਵਰ ਨੂੰ ਬਣਨ ਲਈ ਕਰੀਬ ਸਾਢੇ ਚਾਰ ਸਾਲ ਦਾ ਸਮਾਂ ਲੱਗਿਆ ਹੈ।
ਨੋਟ : ਸਾਢੇ 4 ਸਾਲਾਂ ਬਾਅਦ ਖੁੱਲ੍ਹੇ ਮੋਹਾਲੀ- ਖਰੜ ਫਲਾਈਓਵਰ ਬਾਰੇ ਦਿਓ ਰਾਏ