ਟੀਚਰ ਨੇ ਵਿਆਹ ਤੋਂ ਮਨਾ ਕੀਤਾ ਤਾਂ ਵਿਦਿਆਰਥੀ ਨੇ ਦਿੱਤਾ ਖੌਫਨਾਕ ਵਾਰਦਾਤ ਨੂੰ ਅੰਜਾਮ (ਵੀਡੀਓ)

Friday, Feb 28, 2020 - 09:05 AM (IST)

ਖੰਨਾ (ਵਿਪਨ) - ਪੁਲਸ ਜ਼ਿਲਾ ਖੰਨਾ ਅਧੀਨ ਪੈਂਦੇ ਪਿੰਡ ਜਸਪਾਲੋਂ ’ਚ ਡੀ. ਐੱਨ. ਐਸਰੈਸਟ ਮਾਡਲ ਹਾਈ ਸਕੂਲ ’ਚ ਬੀਤੇ ਦਿਨ ਛੁੱਟੀ ਦੇ ਸਮੇਂ ਸਕੂਲ ਦੇ ਸਾਬਕਾ ਵਿਦਿਆਰਥੀ ਵਲੋਂ ਇਕ ਅਧਿਆਪਕ ’ਤੇ ਲੋਹੇ ਦੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦੇਣ ਦੀ ਸੂਚਨਾ ਮਿਲੀ ਹੈ। ਗੰਭੀਰ ਤੌਰ ’ਤੇ ਜ਼ਖਮੀ ਹੋਈ ਸਕੂਲ ਟੀਚਰ ਨੂੰ ਸਕੂਲ ਸਟਾਫ ਨੇ ਸਿਵਲ ਹਸਪਤਾਲ ਭਰਤੀ ਕਰਵਾਇਆ, ਜਿਥੇ ਸਰਜਨ ਡਾ. ਐੱਸ. ਭਸੀਨ ਨੇ ਜ਼ਖਮੀ ਨੂੰ 250 ਦੇ ਕਰੀਬ ਟਾਂਕੇ ਲਾਏ। ਇਸ 22 ਸਾਲ ਦੇ ਮੁੰਡੇ ਨੇ ਆਪਣੀ ਜਿੰਦਗੀ ਨੂੰ ਇਸ ਕਦਰ ਫ਼ਿਲਮੀ ਬਣਾ ਲਿਆ ਕਿ ਆਪਣੇ ਹੀ ਸਕੂਲ ਦੀ ਮੈਡਮ ਨਾਲ ਇਸ਼ਕ ਕਰ ਬੈਠਾ। ਪਿਆਰ ਇੱਕ ਤਰਫ ਸੀ ਜਾਂ ਪੱਕਾ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਪਰ ਮਾੜੀ ਗੱਲ ਤਾਂ ਇਹ ਹੈ ਕਿ ਪਿਆਰ ’ਚ ਪੈ ਇਸ ਨੌਜਵਾਨ ਨੇ ਆਪਣੀ ਜਵਾਨੀ ਦੀ ਸ਼ੁਰੁਆਤ 'ਚ ਹੀ ਅਪਰਾਧ ਕਰ ਬੈਠਾ। ਪਿਆਰ ਨੂੰ ਸਿਰੇ ਨਾ ਚੜਦਾ ਦੇਖ ਮੁੰਡੇ ਨੇ ਗੁਸੇ 'ਚ ਅਧਿਆਪਕਾ 'ਤੇ ਤੇਜ਼ਧਾਰ ਹਥਿਆਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ।

ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮੁੰਡੇ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਖਿਲਾਫ ਇਰਾਦਾ ਕਤਲ ਦੀ ਧਾਰਾ 307 ਦੇ ਇਲਾਵਾ ਕਈ ਹੋਰ ਧਾਰਾਵਾਂ ਅਧੀਨ ਨਾਮਜ਼ਦ ਕਰਦੇ ਹੋਏ ਪੁੱਛਗਿਛ ਸ਼ੁਰੂ ਕੇ ਦਿੱਤੀ ਹੈ। ਜਾਣਕਾਰੀ ਅਨੁਸਾਰ ਇੰਗਲਿਸ਼ ਵਿਸ਼ੇ ਦੀ ਟੀਚਰ ਜਦੋਂ ਸਕੂਲ ’ਚ ਬੱਚਿਆਂ ਨੂੰ ਪੜ੍ਹਾ ਰਹੀ ਸੀ ਕਿ ਉਸ ਦਾ ਸਾਬਕਾ ਵਿਦਿਆਰਥੀ ਯੁਵਰਾਜ ਸਿੰਘ ਪੁੱਤਰ ਗੁਰਮੇਲ ਸਿੰਘ ਸਕੂਲ ਦੇ ਅੰਦਰ ਆ ਗਿਆ ਅਤੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਹ ਚਲਾ ਗਿਆ ਅਤੇ ਛੁੱਟੀ ਤੋਂ ਬਾਅਦ ਜਦੋਂ ਮੈਡਮ ਘਰ ਨੂੰ ਜਾਣ ਲੱਗੀ ਤਾਂ ਉਸ ਨੇ ਲੋਹੇ ਦੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਮੂੰਹ ’ਤੇ ਕਈ ਵਾਰ ਕਰ ਦਿੱਤੇ। ਇਸ ’ਚ ਨਵਜੋਤ ਕੌਰ ਦੇ ਕਈ ਦੰਦ ਵੀ ਟੁੱਟ ਗਏ। ਲਗਭਗ ਦਸ ਮਿੰਟ ਘਟਨਾ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਹ ਮੌਕੇ ਤੋਂ ਫਰਾਰ ਹੋ ਗਿਆ।

ਪੀੜਤ ਮੈਡਮ ਨੇ ਦੱਸਿਆ ਕਿ ਕਥਿਤ ਦੋਸ਼ੀ ਯੁਵਰਾਜ ਸਿੰਘ ਉਸ ਦਾ ਵਿਦਿਆਰਥੀ ਸੀ। ਲੱਗਭਗ ਇਕ ਮਹੀਨਾ ਪਹਿਲਾਂ ਜਦੋਂ ਉਸ ਨੇ ਉਸ ਨੂੰ ਮੋਬਾਇਲ ਰਾਹੀਂ ਵਿਆਹ ਦਾ ਪ੍ਰਪੋਜ਼ਲ ਦਿੱਤਾ ਤਾਂ ਉਹ ਹੈਰਾਨ ਹੋ ਗਈ। ਇਹ ਗੱਲ ਉਸ ਨੇ ਆਪਣੇ ਘਰ ਵਾਲਿਆਂ ਨੂੰ ਵੀ ਦੱਸੀ। ਉਸਨੇ ਉਸਨੂੰ ਸਮਝਾਉਂਦੇ ਹੋਏ ਫਿਰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਪਰ ਉਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਇਆ ਅਤੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ।


author

rajwinder kaur

Content Editor

Related News