ਖੰਨਾ ''ਚ ਕੁਆਰੰਟਾਈਨ ਕੀਤੇ ਸ਼ਰਧਾਲੂਆਂ ਨੇ ਦੱਸੀ ਹੱਡ-ਬੀਤੀ, ਨਾ ਚਾਹ ਮਿਲਦੀ ਤੇ ਨਾ...

Friday, May 08, 2020 - 03:16 PM (IST)

ਖੰਨਾ ''ਚ ਕੁਆਰੰਟਾਈਨ ਕੀਤੇ ਸ਼ਰਧਾਲੂਆਂ ਨੇ ਦੱਸੀ ਹੱਡ-ਬੀਤੀ, ਨਾ ਚਾਹ ਮਿਲਦੀ ਤੇ ਨਾ...

ਖੰਨਾ (ਵਿਪਨ) : ਪੰਜਾਬ ਸਰਕਾਰ ਵੱਲੋਂ ਸ੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਕੁਆਰੰਟਾਈਨ ਕੀਤੇ ਜਾਣ ਅਤੇ ਉਨ੍ਹਾਂ ਨੂੰ ਹਰ ਸਹੂਲਤ ਮੁਹੱਈਆ ਕਰਾਉਣ ਦੇ ਵੱਡੇ-ਵੱਡੇ ਦਾਅਵਿਆਂ ਦੀ ਸ਼ਰਧਾਲੂਆਂ ਵੱਲੋਂ ਪੋਲ ਖੋਲ੍ਹ ਦਿੱਤੀ ਗਈ ਹੈ। ਖੰਨਾ ਦੇ ਇਕ ਸਰਕਾਰੀ ਸਕੂਲ 'ਚ ਕੁਆਰੰਟਾਈਨ ਕੀਤੇ ਗਏ ਸ਼ਰਧਾਲੂਆਂ ਨੇ ਆਪਣੀ ਹੱਡ-ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਇਸ ਸਕੂਲ 'ਚ ਉਨ੍ਹਾਂ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਹੈ। ਸ਼ਰਧਾਲੂਆਂ ਨੇ ਵੀਡੀਓ ਰਾਹੀਂ ਦੱਸਿਆ ਕਿ ਨਾ ਤਾਂ ਉਨ੍ਹਾਂ ਨੂੰ ਚਾਹ ਮਿਲਦੀ ਹੈ ਅਤੇ ਨਾ ਹੀ ਸਮੇਂ ਸਿਰ ਰੋਟੀ ਮਿਲਦੀ ਹੈ।

PunjabKesari

ਸ਼ਰਧਾਲੂਆਂ ਨੇ ਕਿਹਾ ਕਿ ਜੇਕਰ ਉਹ ਅਧਿਕਾਰੀਆਂ ਨੂੰ ਚਾਹ ਜਾਂ ਰੋਟੀ ਬਾਰੇ ਕਹਿੰਦੇ ਹਨ ਤਾਂ ਅੱਗਿਓਂ ਜਵਾਬ ਮਿਲਦਾ ਹੈ ਕਿ ਬਾਹਰ ਕਿਹੜਾ ਢਾਬੇ ਖੁੱਲ੍ਹੇ ਹੋਏ ਹਨ। ਸ਼ਰਧਾਲੂਆਂ ਨੇ ਦੱਸਿਆ ਕਿ ਜਿਹੜੀ ਰੋਟੀ ਉਨ੍ਹਾਂ ਨੂੰ ਖਾਣ ਲਈ ਦਿੱਤੀ ਜਾਂਦੀ ਹੈ, ਉਹ ਵੀ ਇੰਨੀ ਸੁੱਕੀ ਹੁੰਦੀ ਹੈ ਕਿ ਇਸ ਨੂੰ ਖਾਣਾ ਮੁਸ਼ਕਲ ਹੋ ਜਾਂਦਾ ਹੈ। ਸ਼ਰਧਾਲੂਆਂ ਨੇ ਸਕੂਲ ਅੰਦਰ ਫੈਲੀ ਗੰਦਗੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਕੂਲ ਦੇ ਬਾਥਰੂਮ ਬਹੁਤ ਜ਼ਿਆਦਾ ਗੰਦੇ ਹਨ ਅਤੇ ਆਸ-ਪਾਸ ਵੀ ਪੂਰੀ ਗੰਦਗੀ ਫੈਲੀ ਹੋਈ ਹੈ।

PunjabKesari

ਉਨ੍ਹਾਂ ਕਿਹਾ ਕਿ ਇਸ ਗੰਦਗੀ ਨਾਲ ਤਾਂ ਉਹ ਕੋਰੋਨਾ ਪਾਜ਼ੇਟਿਵ ਹੋ ਜਾਣਗੇ। ਸ਼ਰਧਾਲੂਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਜਾਣ ਜਾਂ ਫਿਰ ਉਨ੍ਹਾਂ ਨੂੰ ਆਪੋ-ਆਪਣੇ ਘਰਾਂ ਅੰਦਰ ਕੁਆਰੰਟਾਈਨ ਕਰ ਦਿੱਤਾ ਜਾਵੇ। ਦੱਸ ਦੇਈਏ ਕਿ ਬੀਤੇ ਦਿਨੀਂ ਖੰਨਾ ਦੇ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕੁਆਰੰਟਾਈਨ ਸੈਂਟਰ ਦਾ ਦੌਰਾ ਕਰਨ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕੁਆਰੰਟਾਈਨ ਹੋਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਵੇਗੀ ਪਰ ਵਿਧਾਇਕ ਦੇ ਸਾਰੇ ਦਾਅਵਿਆਂ ਦੀ ਪੋਲ ਹੁਣ ਖੁੱਲ੍ਹ ਚੁੱਕੀ ਹੈ।
 


author

Babita

Content Editor

Related News