ਖੰਨਾ ਪੁਲਸ ਨੇ 7 ਕਰੋੜ ਦਾ ਸੋਨਾ ਕੀਤਾ ਜ਼ਬਤ

Sunday, Jun 30, 2019 - 04:20 PM (IST)

ਖੰਨਾ ਪੁਲਸ ਨੇ 7 ਕਰੋੜ ਦਾ ਸੋਨਾ ਕੀਤਾ ਜ਼ਬਤ

ਖੰਨਾ (ਵਿਪਨ)— ਖੰਨਾ ਪੁਲਸ ਨੇ ਨਾਕੇ ਦੌਰਾਨ 22 ਕਿਲੋ 300 ਗ੍ਰਾਮ ਸੋਨਾ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੀ ਕੀਮਤ 7 ਕਰੋੜ ਦੇ ਲਗਭਗ ਦੱਸੀ ਜਾ ਰਹੀ ਹੈ। ਪੁਲਸ ਮੁਤਾਬਕ ਇਹ ਸੋਨਾ ਲੁਧਿਆਣਾ ਦੀ ਇਕ ਫਰਮ ਦਾ ਹੈ, ਜੋ ਦੇਹਰਾਦੂਨ ਤੋਂ ਲਿਆਂਦਾ ਜਾ ਰਿਹਾ ਸੀ। ਇਸ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਡੀ. ਐੱਸ. ਪੀ. (ਐੱਚ) ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਕ ਨਾਕਾ ਲਗਾਇਆ ਗਿਆ ਸੀ।

PunjabKesari

ਨਾਕੇ ਦੌਰਾਨ ਇਕ ਬੈਗ 'ਚੋਂ ਲਗਭਗ 22 ਕਿਲੋ ਸੋਨਾ ਫੜਿਆ ਸੀ, ਜਿਸ ਨੂੰ ਸੇਲਸ ਟੈਕਸ ਵਿਭਾਗ ਨੂੰ ਜਾਂਚ ਲਈ ਸੌਂਪ ਦਿੱਤਾ ਹੈ।


author

shivani attri

Content Editor

Related News