ਖੰਨਾ ਪੁਲਸ ਵਲੋਂ 6 ਕਿੱਲੋ ਸੋਨੇ ਦੇ ਗਹਿਣਿਆਂ ਸਮੇਤ 2 ਕਾਬੂ

Monday, Oct 22, 2018 - 03:58 PM (IST)

ਖੰਨਾ ਪੁਲਸ ਵਲੋਂ 6 ਕਿੱਲੋ ਸੋਨੇ ਦੇ ਗਹਿਣਿਆਂ ਸਮੇਤ 2 ਕਾਬੂ

ਖੰਨਾ(ਬਿਪਨ) : ਦੀਵਾਲੀ ਦੇ ਦਿਨਾ ਤੋਂ ਕੁਝ ਦਿਨ ਪਹਿਲਾ ਹੀ ਖੰਨਾ ਪੁਲਸ ਨੇ ਨਾਕੇ 'ਤੇ ਚੈਕਿੰਗ ਦੌਰਾਨ ਕਾਰ ਦੀਆ ਸੀਟਾਂ ਥੱਲੇ ਬੋਕਸ ਥਣਾ ਕੇ ਛੁਪਾ ਕੇ ਰੱਖਿਆ 6 ਕਿਲੋ, 250 ਗ੍ਰਾਮ ਸੋਨਾ ਕੀਤਾ ਬਰਾਮਦ ਕੀਤਾ ਅਤੇ ਮੌਕੇ ਤੋਂ 2 ਲੋਕਾਂ ਨੂੰ ਕਾਬੂ ਕੀਤਾ ਹੈ, ਜਿਸ ਦਾ ਕਾਰੋਬਾਰੀ ਮੌਕੇ 'ਤੇ ਕੋਈ ਬਿੱਲ ਨਹੀ ਦਿਖਾ ਸਕੇ। ਖੰਨਾ ਪੁਲਸ ਦੇ ਐੱਸ. ਐੱਸ. ਪੀ. ਖੰਨਾ ਧਰੁਵ ਦਹੀਆ ਨੇ ਪ੍ਰੈਸ ਕਾਨਫੰਰਸ ਦੌਰਾਨ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਤੜਕੇ ਸਵੇਰੇ ਖੰਨਾ ਪੁਲਸ ਪਾਰਟੀ ਵੱਲੋ ਪ੍ਰਿਸਟਾਨ ਮਾਲ ਕੋਲ ਨਾਕੇਬੰਦੀ ਕੀਤੀ ਹੋਈ ਸੀ ਤੇ ਗੱਡੀਆ ਦੀ ਚੈਕਿੰਗ ਕੀਤੀ ਜਾ ਰਹੀ ਸਾ ਤਾਂ ਇਕ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਦੀਆ ਸੀਟਾਂ ਥੱਲੇ ਅਲੱਗ ਤੋਂ ਬਾਕਸ ਬਣਾ ਕੇ ਸੋਨੇ ਦੇ ਗਹਿਣੇ ਰੱਖੇ ਹੋਏ ਸੀ, ਜਿਨ੍ਹਾਂ ਦਾ ਕਾਰ ਮਾਲਕਾਂ ਕੋਲ ਕੋਈ ਮੌਕੇ 'ਤੇ ਬਿੱਲ ਵੀ ਨਹੀ ਸੀ ਅਤੇ ਉਨ੍ਹਾਂ ਇਹ ਸੋਨਾ ਪਟਿਆਲਾ ਤੋਂ ਖੰਨਾ ਸਪਲਾਈ ਕਰਨਾ ਸੀ ਅਤੇ ਉਨ੍ਹਾਂ ਦੱਸਿਆ ਕਿ ਸੋਨਾ ਅਪਣੀ ਹਿਰਾਸਤ 'ਚ ਲੈ ਕੇ ਐਕਸਾਈਜ਼ ਵਿਭਾਗ ਦੇ ਹਵਾਲੇ ਕਰ ਦਿੱਤਾ ਹੈ ।
ਐਕਸਾਈਜ਼ ਵਿਭਾਗ ਦੇ ਈ. ਟੀ. ਓ. ਅਮਿਤ ਸਿੰਘ  ਨੇ ਦੱਸਿਆ ਕਿ ਉਨ੍ਹਾਂ ਕੋਲ ਮੌਕੇ 'ਤੇ ਸੋਨੇ 'ਤੇ ਇਕ ਚਲਾਨ ਸੀ, ਜੋ ਕਿ ਕਾਨੂੰਨ ਅਨੁਸਾਰ ਸਹੀ ਨਹੀ ਸੀ ਤੇ ਉਨ੍ਹਾਂ ਵਲੋਂ ਸੋਨੇ ਸਬੰਧੀ ਕੋਈ ਵੀ ਕਾਗਜ਼ ਨਹੀ ਦਿਖਾਏ ਗਏ, ਜਿਸ ਕਾਰਨ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਪਟਿਆਲਾ ਦੇ ਸੋਨਾ ਵਪਾਰੀ ਅਰਪਿਤ ਸ਼ੁਕਲਾ ਦਾ ਕਹਿਣਾ ਸੀ ਕਿ ਪੁਲਸ ਉਨ੍ਹਾਂ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕਰ ਰਹੀ ਹੈ।


Related News