ਦਿਲ ਨੂੰ ਝੰਜੋੜ ਦੇਣਗੀਆਂ 14 ਸਾਲਾ ਲਵਪ੍ਰੀਤ ਦੀਆਂ ਇਹ ਗੱਲਾਂ, ਪਿਤਾ ਦੀ ਮੌਤ ਪਿੱਛੋਂ ਵੇਚ ਰਿਹੈ ਸਬਜ਼ੀ (ਵੀਡੀਓ)

Friday, Jun 11, 2021 - 06:51 PM (IST)

ਖੰਨਾ (ਬਿਊਰੋ) - ਗ਼ਰੀਬੀ ਅਤੇ ਭੁੱਖ ਇਨਸਾਨ ਨੂੰ ਜ਼ਿੰਦਗੀ ਜਿਊਣ ਦਾ ਅਸਲ ਤਰੀਕਾ ਸਿਖਾ ਦਿੰਦੀ ਹੈ। ਛੋਟੀ ਉਮਰ ’ਚ ਜਦੋਂ ਪਰਿਵਾਰ ਅਤੇ ਉਸ ਦੀਆਂ ਜ਼ਿੰਮੇਵਾਰੀਆਂ ਸਿਰ ’ਤੇ ਆ ਜਾਣ ਤਾਂ ਇਨਸਾਨ ਨੂੰ ਦਿਨ ਰਾਤ ਮਿਹਨਤ ਕਰਨੀ ਪੈਦੀ ਹੈ, ਤਾਂਕਿ ਘਰ ਦਾ ਗੁਜ਼ਾਰਾ ਹੋ ਸਕੇ। ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਖੰਨੇ ’ਚ, ਜਿਥੇ ਇਕ ਮਾਸੂਮ ਬੱਚਾ ਆਪਣੇ ਪਿਤਾ ਦੇ ਮਰ ਜਾਣ ਤੋਂ ਬਾਅਦ ਸਬਜ਼ੀ ਦੀ ਰੇਹੜੀ ਲਗਾ ਪੈਸੇ ਕਮਾ ਰਿਹਾ ਹੈ ਅਤੇ ਘਰ ਦਾ ਗੁਜ਼ਾਰਾ ਚੱਲਾ ਰਿਹਾ ਹੈ। ਇਸ ਸਬੰਧੀ ਜਦੋਂ ਪੱਤਰਕਾਰ ਨੇ ਬੱਚੇ ਨਾਲ ਗੱਲਬਾਤ ਕੀਤੀ ਤਾਂ ਬੱਚੇ ਨੇ ਦੱਸਿਆ ਕਿ ਉਸ ਦਾ ਨਾਂ ਲਵਪ੍ਰੀਤ ਸਿੰਘ ਹੈ ਅਤੇ ਉਹ ਖੰਨੇ ’ਚ ਨਿਊ ਮਾਡਲ ਟਾਊਨ ਵਿਖੇ ਰਹਿੰਦਾ ਹੈ। 

ਪੜ੍ਹੋ ਇਹ ਵੀ ਖ਼ਬਰ - 16 ਸਾਲਾ ਕੁੜੀ ਨੂੰ ਵਿਆਹੁਣ ਆਇਆ 19 ਸਾਲਾ ਮੁੰਡਾ, ਜਦ ਪਹੁੰਚੀ ਪੁਲਸ ਤਾਂ ਪਿਆ ਭੜਥੂ (ਵੀਡੀਓ)

PunjabKesari

ਲਵਪ੍ਰੀਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦਾ ਢਿੱਡ ਭਰਨ ਅਤੇ ਆਪਣੀਆਂ ਦੋ ਭੈਣਾਂ ਤੇ ਖੁਦ ਦੀ ਪੜ੍ਹਾਈ ਲਈ ਪੈਸੇ ਦਾ ਪ੍ਰਬੰਧ ਕਰਨ ਲਈ ਸਵੇਰ ਤੋਂ ਸ਼ਾਮ ਤੱਕ ਗਲੀ-ਗਲੀ ਘੁੰਮ ਕੇ ਸਬਜ਼ੀਆਂ ਵੇਚਦਾ ਹੈ। ਪਿਤਾ ਦੀ ਇਕ ਸਾਲ ਪਹਿਲਾਂ ਲਿਵਰ ਖਰਾਬ ਹੋਣ ਕਾਰਨ ਮੌਤ ਹੋ ਗਈ ਸੀ।  ਬੱਚੇ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਪਿਤਾ ਕੰਮ ਕਰਦੇ ਸਨ, ਜਿਸ ਨਾਲ ਘਰ ਦਾ ਗੁਜ਼ਾਰਾ ਹੁੰਦਾ ਸੀ ਪਰ ਇਕ ਸਾਲ ਪਹਿਲਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਉਹ ਸਬਜ਼ੀ ਦੀ ਰੇਹੜੀ ਲੱਗਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼

PunjabKesari

ਬੱਚੇ ਨੇ ਦੱਸਿਆ ਕਿ ਉਹ ਆਪਣੀ ਮਾਂ ਅਤੇ ਦਾਦਾ ਜੀ ਨਾਲ ਰਹਿੰਦਾ ਹੈ। ਉਸ ਦੀਆਂ 2 ਭੈਣਾਂ ਅਤੇ ਉਸ ਦਾ ਇਕ ਛੋਟਾ ਭਰਾ ਵੀ ਹੈ। ਉਸ ਦੀ ਵੱਡੀ ਭੈਣ 12 ਜਮਾਤ ’ਚ ਪੜ੍ਹਦੀ ਹੈ। ਉਹ ਦਿਨ ਵੇਲੇ ਉਸ ਦੀ ਆਨਲਾਈਨ ਕਲਾਸ ਲੱਗਾ ਲੈਂਦੇ ਹਨ ਅਤੇ ਰਾਤ ਨੂੰ ਉਸ ਨੂੰ ਪੜ੍ਹਾਉਂਦੇ ਹਨ। ਬੱਚੇ ਨੇ ਕਿਹਾ ਕਿ ਉਹ 10ਵੀਂ ਜਮਾਤ ’ਚ ਪੜ੍ਹਦਾ ਹੈ। ਉਸ ਨੇ ਕਿਹਾ ਕਿ ਉਹ ਵੱਡਾ ਹੋ ਕੇ ਪੁਲਸ ’ਚ ਭਰਤੀ ਹੋਣਾ ਚਾਹੁੰਦਾ ਹੈ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਪਤਨੀ ਤੇ ਮਤਰੇਈ ਮਾਂ ਤੋਂ ਤੰਗ ਵਿਅਕਤੀ ਨੇ ਆਪਣੀਆਂ 2 ਧੀਆਂ ਨੂੰ ਦਿੱਤੀ ਦਰਦਨਾਕ ਮੌਤ, ਫਿਰ ਖੁਦ ਵੀ ਕੀਤੀ ਖੁਦਕੁਸ਼ੀ

ਉਸ ਨੇ ਕਿਹਾ ਕਿ ਜਦੋਂ ਉਹ ਹੋਰ ਬੱਚਿਆਂ ਨੂੰ ਖੇਡਦਾ ਹੋਇਆ ਵੇਖਦਾ ਹੈ ਤਾਂ ਉਸ ਦਾ ਦਿਲ ਵੀ ਖੇਡਣ ਨੂੰ ਕਰਦਾ ਹੈ ਪਰ ਘਰ ਦਾ ਖ਼ਰਚ ਵੀ ਉਸ ਨੇ ਕਰਨਾ ਹੁੰਦਾ ਹੈ। ਸਬਜ਼ੀ ਵੇਚਣ ਕਰਕੇ ਉਹ ਪੜ੍ਹਾਈ ਵੀ ਨਹੀਂ ਕਰ ਸਕਦਾ। ਤਾਲਾਬੰਦੀ ਕਰਕੇ ਆਨਲਾਈਨ ਕਲਾਸਾਂ ਲੱਗਦੀਆਂ ਹਨ, ਜੋ ਉਹ ਨਹੀਂ ਲੱਗਾ ਸਕਦਾ, ਕਿਉਂਕਿ ਉਸ ਨੇ ਸਬਜ਼ੀ ਦੀ ਰੇਹੜੀ ਲਗਾਉਣੀ ਹੁੰਦੀ ਹੈ। ਬੱਚੇ ਨੇ ਦੱਸਿਆ ਕਿ ਉਹ ਗਲੀਆਂ, ਬਾਜ਼ਾਰਾਂ ’ਚ ਸਬਜ਼ੀ ਵੇਚਦਾ ਹੈ ਅਤੇ ਫਿਰ ਮੰਡੀ ’ਚ ਜਾ ਕੇ ਵੇਚਦਾ ਹੈ। ਬੱਚੇ ਨੇ ਦੱਸਿਆ ਕਿ ਉਹ ਸਬਜ਼ੀ ਵੇਚਣ ਲਈ ਸਵੇਰੇ 6-7 ਵਜੇ ਘਰ ਤੋਂ ਨਿਕਲ ਜਾਂਦੇ ਹਨ ਅਤੇ ਸ਼ਾਮ 6-7 ਵਜੇ ਆਉਂਦੇ ਹਨ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ‘ਗੈਂਗਵਾਰ’, ਖ਼ਤਰਨਾਕ ਗੈਂਗਸਟਰ ਲੱਖਵਿੰਦਰ ਸਿੰਘ ਲੱਖਾ ਦਾ ਕਤਲ


author

rajwinder kaur

Content Editor

Related News