ਖੰਨਾ : ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨੇੜੇ ਫਲਾਂ ਨਾਲ ਲੱਦੇ ਟਰੱਕ ਨੂੰ ਲੱਗੀ ਅੱਗ (ਵੀਡੀਓ)

02/20/2020 3:11:07 PM

ਖੰਨਾ, (ਵਿਪਨ)—  ਖੰਨਾ ਜੀ. ਟੀ. ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨੇੜੇ ਫਲਾਂ ਨਾਲ ਲੱਦੇ ਇਕ ਟਰੱਕ ਨੂੰ ਅੱਗ ਲੱਗ ਗਈ। ਇਹ ਟਰੱਕ ਦਿੱਲੀ ਤੋਂ ਜੰਮੂ ਵੱਲ ਜਾ ਰਿਹਾ ਸੀ। ਅੱਗ ਕਾਰਨ ਲੱਖਾਂ ਦਾ ਨੁਕਸਾਨ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਤੜਕੇ 3 ਵਜੇ ਵਾਪਰੀ।
ਅੱਗ ਲੱਗਣ ਦਾ ਕਾਰਨ ਵਾਇਰਿੰਗ ਸ਼ਾਰਟ ਹੋਣਾ ਦੱਸਿਆ ਜਾ ਰਹੀ ਹੈ, ਜਿੱਥੇ ਅੱਗ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਮੌਕੇ 'ਤੇ ਮੌਜੂਦ ਦੋ ਵਿਅਕਤੀ ਅਤੇ ਇਕ ਛੋਟੀ ਬੱਚੀ ਸੁਰੱਖਿਅਤ ਬਚ ਗਏ।
ਉੱਥੇ ਇਸ ਸਬੰਧ 'ਚ ਥਾਣਾ ਕੋਟ ਚੌਕੀ ਦੇ ਮੁਲਾਜ਼ਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਟਰੱਕ ਨੂੰ ਅੱਗ ਲੱਗ ਗਈ। ਅਸੀਂ ਮੌਕੇ 'ਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕਰ ਦਿੱਤਾ ਸੀ। ਖੰਨਾ ਅਤੇ ਦੋਰਾਹਾ ਤੋਂ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਕ ਤੋਂ ਡੇਢ ਘੰਟੇ 'ਚ ਅੱਗ 'ਤੇ ਕਾਬੂ ਪਾਇਆ। ਉੱਥੇ ਹੀ ਟਰੱਕ ਨੂੰ ਅੱਗ ਲੱਗਣ ਕਾਰਨ ਟਾਇਰ 'ਚ ਧਮਾਕਾ ਵੀ ਹੋਇਆ। ਦੱਸਿਆ ਜਾ ਰਿਹਾ ਹੈ ਕਿ ਟਰੱਕ 'ਚ ਇਕ ਸਿਲੰਡਰ ਵੀ ਸੀ, ਜਿਸ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ।


Related News