1 ਕਿਲੋ 900 ਗ੍ਰਾਮ ਅਫੀਮ ਸਮੇਤ ਕਾਬੂ

03/26/2019 5:12:04 AM

ਖੰਨਾ (ਸੁਖਵਿੰਦਰ ਕੌਰ)-ਪੁਲਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਓਡਿਸ਼ਾ ਸੂਬੇ ਤੋਂ ਲਿਆ ਕੇ ਬਠਿੰਡਾ ਇਲਾਕੇ ’ਚ ਸਪਲਾਈ ਕਰਨ ਦੇ ਮਕਸਦ ਨਾਲ ਲਿਜਾ ਰਹੇ ਇਕ ਸਮੱਗਲਰ ਕੋਲੋਂ 1 ਕਿਲੋ 900 ਗ੍ਰਾਮ ਅਫੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਐੱਸ. ਐੱਸ. ਪੀ. ਧਰੁਵ ਦਹੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਥਾਣਾ ਸਿਟੀ ਖੰਨਾ-1 ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਮੇਲ ਸਿੰਘ ਦੇ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਰੇਲਵੇ ਸਟੇਸ਼ਨ ਚੌਕ ’ਤੇ ਨਾਕਾਬੰਦੀ ਕਰ ਕੇ ਸ਼ੱਕੀ ਵਿਅਕਤੀਆਂ ਅਤੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਰੇਲਵੇ ਸਟੇਸ਼ਨ ਖੰਨਾ ਵਾਲੇ ਪਾਸਿਓਂ ਇਕ ਵਿਅਕਤੀ ਪੈਦਲ ਤੁਰਿਆ ਆ ਰਿਹਾ ਸੀ, ਜਿਹਡ਼ਾ ਕਿ ਪੁਲਸ ਪਾਰਟੀ ਨੂੰ ਦੇਖ ਘਬਰਾ ਕੇ ਪਿੱਛੇ ਵੱਲ ਨੂੰ ਮੁਡ਼ ਪਿਆ ਅਤੇ ਹੱਥ ’ਚ ਫਡ਼ਿਆ ਲਿਫਾਫਾ ਹੇਠਾਂ ਸੁੱਟ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਸ਼ੱਕ ਦੇ ਆਧਾਰ ’ਤੇ ਉਕਤ ਵਿਅਕਤੀ ਪ੍ਰਗਟ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਭੋਡੀਪੁਰਾ ਤਹਿਸੀਲ ਰਾਮਪੁਰਾ ਫੂਲ (ਬਠਿੰਡਾ) ਵਲੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 1 ਕਿਲੋ 900 ਗ੍ਰਾਮ ਅਫ਼ੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਖੰਨਾ-1 ਦੀ ਪੁਲਸ ਵਲੋਂ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਉਪਰੰਤ ਉਸ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਥਿਤ ਦੋਸ਼ੀ ਉਕਤ ਅਫ਼ੀਮ ਦੀ ਖੇਪ ਓਡਿਸ਼ਾ ਤੋਂ ਲਿਆ ਰਿਹਾ ਸੀ, ਜਿਹਡ਼ੀ ਕਿ ਉਸ ਨੇ ਬਠਿੰਡਾ ਇਲਾਕੇ ’ਚ ਸਪਲਾਈ ਕਰਨੀ ਸੀ।

Related News