ਸਮਾਜ ਸੇਵਾ ਸੋਸਾਇਟੀ ਵਲੋਂ ਪੰਜਵਾਂ ਰਾਸ਼ਨ ਵੰਡ ਸਮਾਰੋਹ ਆਯੋਜਤ

03/26/2019 5:11:46 AM

ਖੰਨਾ (ਇਰਫਾਨ, ਪੁਰੀ)- ਲਾਗਲੇ ਪਿੰਡ ਛਪਾਰ ਵਿਖੇ ਸਮਾਜ ਸੇਵਾ ਸੋਸਾਇਟੀ ਅਹਿਮਦਗਡ਼੍ਹ ਵਲੋਂ ਪੰਜਵਾਂ ਰਾਸ਼ਨ ਵੰਡ ਸਮਾਰੋਹ ਆਯੋਜਤ ਕੀਤਾ ਗਿਆ, ਜਿਸ ’ਚ 15 ਲੋਡ਼ਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਪ੍ਰਬੰਧਕ ਰਛਪਾਲ ਸਿੰਘ, ਕੁਲਵਿੰਦਰ ਸਿੰਘ, ਅਰੁਣ ਸ਼ੈਲੀ ਤੇ ਜਸਪਾਲ ਸਿੰਘ ਆਦਿ ਵਲੋਂ ਅਹੁਦੇਦਾਰਾਂ ਦੀ ਅਗਵਾਈ ਹੇਠ ਛਪਾਰ ਨਾਨੂ ਪੱਤੀ ਵਿਖੇ ਆਯੋਜਤ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਰੋਮੀ ਛਪਾਰ, ਜ਼ਿਲਾ ਮੀਤ ਪ੍ਰਧਾਨ ਅਕਾਲੀ ਦਲ ਅਵਤਾਰ ਸਿੰਘ ਜੱਸਲ, ਪ੍ਰਿੰਸੀਪਲ ਹਰਦੇਵ ਸਿੰਘ ਸੇਖੋਂ, ਪ੍ਰਿੰਸੀਪਲ ਬਿਪਨ ਸੇਠੀ ਆਦਿ ਨੇ ਸ਼ਿਰਕਤ ਕੀਤੀ। ਪਹੁੰਚੇ ਮਹਿਮਾਨਾਂ ਨੇ ਸੰਸਥਾ ਦੇ ਕੰਮ ਦੀ ਸ਼ਲਾਘਾ ਕਰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਪ੍ਰਬੰਧਕਾਂ ਨੇ ਮਹਿਮਾਨਾਂ ਨੂੰ ਸਨਮਾਨਤ ਕਰਦਿਆਂ ਧੰਨਵਾਦ ਕੀਤਾ ਤੇ ਦੱਸਿਆ ਕਿ ਸੋਸਾਇਟੀ ਵਲੋਂ ਸਮਾਜ ਭਲਾਈ ਦੀ ਸੇਵਾ ’ਚ ਪਾਇਆ ਜਾ ਰਿਹਾ ਯੋਗਦਾਨ ਸ਼ਹਿਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਵਿੰਦਰ ਸਿੰਘ ਗੋਰਖਾ, ਪਰਮਿੰਦਰ ਸਿੰਘ ਛਪਾਰ, ਮਾ. ਜਸ਼ਨ ਦੀਪ ਸਿੰਘ, ਸਵਰਨ ਸਿੰਘ, ਪਲਵਿੰਦਰ ਸਿੰਘ ਸੋਨੀ ਆਦਿ ਤੋਂ ਇਲਾਵਾ ਸੋਸਾਇਟੀ ਪ੍ਰਧਾਨ ਰਛਪਾਲ ਸਿੰਘ, ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪਨੇਸਰ, ਅਰੁਣ ਸ਼ੈਲੀ, ਜਸਪਾਲ ਸਿੰਘ, ਐਡਵੋਕੇਟ ਸਤਿਅਮ ਨਾਗਰ, ਬਿੰਦਰ ਜੰਡਾਲੀ, ਪ੍ਰੀਤ ਬੋਪਾਰਾਏ, ਅਰਵਿੰਦ ਸਿੰਘ, ਭੋਜਰਾਮ, ਦਵਿੰਦਰ ਸਿੰਘ, ਤਰਵਿੰਦਰ ਬਿਰਦੀ, ਸਚਿਨ ਵਰਮਾ, ਸੰਦੀਪ ਸ਼ਰਮਾ, ਰੌਕੀ ਰਤਨ ਆਦਿ ਮੈਂਬਰ ਹਾਜ਼ਰ ਸਨ।

Related News