ਇਕੋਲਾਹਾ ’ਚ ਪੋਸ਼ਣ ਪਖਵਾਡ਼ੇ ਦੌਰਾਨ ਗ੍ਰਾਮ ਪੰਚਾਇਤ ਨਾਲ ਮੀਟਿੰਗ ਆਯੋਜਤ

Tuesday, Mar 26, 2019 - 05:10 AM (IST)

ਖੰਨਾ (ਸੁਖਵਿੰਦਰ ਕੌਰ) - ਅੱਜ ਨੇਡ਼ਲੇ ਪਿੰਡ ਇਕੋਲਾਹਾ ਦੇ ਆਂਗਣਵਾਡ਼ੀ ਸੈਂਟਰ ਨੰਬਰ 3 ’ਚ ਸੀ. ਡੀ. ਪੀ. ਓ. ਮੈਡਮ ਸਰਬਜੀਤ ਕੌਰ ਦੀਆਂ ਹਦਾਇਤਾਂ ’ਤੇ ਬਲਾਕ ਖੰਨਾ ਵਿਖੇ ਚਲ ਰਹੇ ਪੋਸ਼ਣ ਪੰਦਰਵਾਡ਼ੇ ਦੇ ਦੂਜੇ ਦਿਨ ਗ੍ਰਾਮ ਪੰਚਾਇਤ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਆਂਗਣਵਾਡ਼ੀ ਵਰਕਰਜ਼ ਤੇ ਹੈਲਪਰ ਅਤੇ ਸਮੂਹ ਪੰਚਾਇਤ ਮੈਂਬਰ ਸ਼ਾਮਲ ਹੋਏ। ਮੀਟਿੰਗ ਦੌਰਾਨ ਆਂਗਣਵਾਡ਼ੀ ਵਰਕਰਜ਼ ਵਲੋਂ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਰਪੰਚ ਮਨਦੀਪ ਸਿੰਘ, ਪੰਚ ਸਤਪਾਲ ਸਿੰਘ, ਆਂਗਣਵਾਡ਼ੀ ਵਰਕਰਜ਼ ਹਰਜੀਤ ਕੌਰ, ਰਜਿੰਦਰ ਕੌਰ ਅਤੇ ਆਂਗਣਵਾਡ਼ੀ ਹੈਲਪਰ ਅਮਨਦੀਪ ਕੌਰ ਅਤੇ ਹੋਰ ਮੈਂਬਰਾਨ ਹਾਜ਼ਰ ਸਨ।

Related News