ਪੈਦਲ ਯਾਤਰਾ ਸਬੰਧੀ ਐੱਸ. ਪੀ. ਜਸਵੀਰ ਸਿੰਘ ਨੂੰ ਦਿੱਤਾ ਸੱਦਾ-ਪੱਤਰ
Thursday, Mar 14, 2019 - 04:14 AM (IST)
ਖੰਨਾ (ਸੁਖਵਿੰਦਰ ਕੌਰ)-ਇੱਥੇ ਸ਼੍ਰੀ ਸ਼ਿਵ ਕਾਂਵਡ਼ ਸੇਵਾ ਸੰਘ ਦੇ ਪ੍ਰਧਾਨ ਹੰਸ ਰਾਜ ਬਿਰਾਨੀ ਦੀ ਅਗਵਾਈ ਹੇਠਾਂ ਸੰਘ ਵਲੋਂ ਹਰ ਸਾਲ ਕਾਲੀ ਮਾਤਾ ਮੰਦਰ ਤੱਕ ਕੀਤੀ ਜਾਂਦੀ 5ਵੀਂ ਪੈਦਲ ਯਾਤਰਾ ਦੇ ਸਬੰਧ ’ਚ ਐੱਸ. ਪੀ. (ਆਈ.) ਜਸਵੀਰ ਸਿੰਘ ਨੂੰ ਸੱਦਾ-ਪੱਤਰ ਦਿੱਤਾ। ਇਸ ਮੌਕੇ ਸੰਘ ਦੇ ਮੈਂਬਰਾਂ ਨੇ ਪੁਲਸ ਅਧਿਕਾਰੀ ਨੂੰ ਯਾਤਰਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਅਤੇ 15 ਮਾਰਚ ਨੂੰ ਹੋਣ ਵਾਲੀ ਯਾਤਰਾ ਨੂੰ ਰਵਾਨਾ ਕਰਨ ਲਈ ਪੁੱਜਣ ਦਾ ਸੱਦਾ-ਪੱਤਰ ਦਿੱਤਾ। ਇਸ ਮੌਕੇ ਐੱਸ. ਪੀ. (ਆਈ.) ਜਸਵੀਰ ਸਿੰਘ ਨੇ ਸ਼੍ਰੀ ਸ਼ਿਵ ਕਾਂਵਡ਼ ਸੇਵਾ ਸੰਘ ਦੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੈਦਲ ਜਾ ਰਹੇ ਸ਼ਰਧਾਲੂਆਂ ਦੀ ਸਕਿਊਰਿਟੀ ਦਾ ਪੂਰਾ ਪ੍ਰਬੰਧ ਕਰਨਗੇ। ਇਸ ਮੌਕੇ ਪ੍ਰਧਾਨ ਹੰਸ ਰਾਜ ਬਿਰਾਨੀ, ਰਾਜ ਮੈਨਰੋ, ਮਹੰਤ ਕਸ਼ਮੀਰ ਗਿਰੀ, ਸਤਪਾਲ ਵਿੱਗ ਅਤੇ ਸ਼ਸ਼ੀ ਵਰਧਨ ਆਦਿ ਹਾਜ਼ਰ ਸਨ।