ਅੱਖਾਂ ਦਾ ਜਾਂਚ ਕੈਂਪ 16 ਨੂੰ
Thursday, Mar 14, 2019 - 04:13 AM (IST)
ਖੰਨਾ (ਸੁਖਵਿੰਦਰ ਕੌਰ)-ਸਥਾਨਕ ਜੀ. ਟੀ. ਰੋਡ ਸਥਿਤ ਰਾਮਗਡ਼੍ਹੀਆ ਭਵਨ ਭੱਟੀਆ ਵਿਖੇ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਚੌਹਾਨ ਫਾਰਮੇਸੀ ਅਤੇ ਅੱਖਾਂ ਦਾ ਹਸਪਤਾਲ ਹਰਿਦੁਆਰ ਦੇ ਡਾਕਟਰਾਂ ਦੀ ਟੀਮ ਵਲੋਂ 16 ਮਾਰਚ ਨੂੰ ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ ਅੱਖਾਂ ਦੀਆਂ ਬੀਮਾਰੀਆਂ ਦੀ ਜਾਂਚ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਵਿਸ਼ਵਕਰਮਾ ਰਾਮਗਡ਼੍ਹੀਆ ਸਭਾ ਖੰਨਾ ਦੇ ਪ੍ਰਧਾਨ ਰਛਪਾਲ ਸਿੰਘ ਧੰਜ਼ਲ ਨੇ ਦੱਸਿਆ ਕਿ ਉਕਤ ਹਸਪਤਾਲ ਵਲੋਂ ਪਿਛਲੇ ਕਈ ਸਾਲਾਂ ਤੋਂ ਇਹ ਕੈਂਪ ਪਹਿਲਾਂ ਹਰੇਕ ਮਹੀਨੇ ਦੀ 22 ਤਰੀਕ ਨੂੰ ਲਾਇਆ ਜਾਂਦਾ ਸੀ ।