ਨੌਜਵਾਨ ਨੂੰ ਰਸਤੇ ’ਚ ਘੇਰ ਕੇ ਕੁੱਟਿਆ, ਜ਼ਖਮੀ

Sunday, Mar 03, 2019 - 03:56 AM (IST)

ਨੌਜਵਾਨ ਨੂੰ ਰਸਤੇ ’ਚ ਘੇਰ ਕੇ ਕੁੱਟਿਆ, ਜ਼ਖਮੀ
ਖੰਨਾ (ਸੁਨੀਲ)-ਲਲਹੇਡ਼ੀ ਰੋਡ ਓਵਰਬ੍ਰਿਜ ਕੋਲ ਅੱਧਾ ਦਰਜਨ ਨੌਜਵਾਨਾਂ ਨੇ ਪਹਿਲਾਂ ਇਕ ਨੌਜਵਾਨ ਨੂੰ ਰਸਤੇ ’ਚ ਰੋਕ ਕੇ ਕੁੱਟਿਆ। ਇਸਦੇ ਬਾਅਦ ਮੁਆਫੀ ਮੰਗਣ ਦੀ ਗੱਲ ਕਹਿ ਕੇ ਪੀਡ਼ਤ ਨੂੰ ਮੁੜ ਸੱਦ ਕੇ ਉਸਦੀ ਕੁੱਟ-ਮਾਰ ਕੀਤੀ । ਜ਼ਖ਼ਮੀ ਕਰਨ ਬਹਾਦੁਰ (17) ਪੁੱਤਰ ਸੂਰਜ ਬਹਾਦੁਰ ਵਾਸੀ ਖੰਨਾ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ । ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਕਰਨ ਬਹਾਦੁਰ ਨੇ ਦੱਸਿਆ ਕਿ ਪਿਛਲੇ ਦਿਨੀਂ ਜਦੋਂ ਉਸਦਾ ਭਰਾ ਕ੍ਰਿਕਟ ਖੇਡਣ ਦੇ ਬਾਅਦ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਜਿਵੇਂ ਹੀ ਉਹ ਸਥਾਨਕ ਲਲਹੇਡ਼ੀ ਰੋਡ ਸਥਿਤ ਰੇਲਵੇ ਓਵਰਬ੍ਰਿਜ ਦੇ ਹੇਠਾਂ ਪਹੁੰਚਿਆ ਤਾਂ ਉੱਥੇ ਮੌਜੂਦ ਅੱਧਾ ਦਰਜਨ ਤੋਂ ਜ਼ਿਆਦਾ ਨੌਜਵਾਨਾਂ ਨੇ ਉਸਨੂੰ ਰਸਤੇ ’ਚ ਰੋਕ ਕੇ ਉਸਦੇ ਨਾਲ ਕੁੱਟ-ਮਾਰ ਕੀਤੀ। ਅੱਜ ਫਿਰ ਉਹੀ ਲੜਕੇ ਉਸਦੇ ਭਰਾ ਸੰਦੀਪ ਦੇ ਕੋਲ ਆਏ, ਜਿਨ੍ਹਾਂ ਮੁਆਫੀ ਮੰਗਣ ਦੀ ਗੱਲ ਕਹੀ। ਸੰਦੀਪ ਨੇ ਉਨ੍ਹਾਂ ਨੂੰ 12.30 ਵਜੇ ਰੇਲਵੇ ਲਾਈਨ ਦੇ ਕੋਲ ਮਿਲਣ ਲਈ ਕਿਹਾ। ਜਦੋਂ ਉਹ, ਸੰਦੀਪ ਤੇ ਉਸਦਾ ਤੀਜਾ ਭਰਾ ਦੀਪੀ ਉੱਥੇ ਪੁੱਜੇ ਤਾਂ ਉੱਥੇ ਲੋਕ ਪਹਿਲਾਂ ਤੋਂ ਮੌਜੂਦ ਸਨ ਅਤੇ ਉਨ੍ਹਾਂ ਨੇ ਬਿਨਾਂ ਕੋਈ ਗੱਲ ਕੀਤੇ ਉਨ੍ਹਾਂ ਦੇ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਰਨ ਦੇ ਸਿਰ ’ਤੇ ਲੋਹੇ ਦੀ ਕਿਸੇ ਚੀਜ ਨਾਲ ਵਾਰ ਕਰਦੇ ਹੋਏ ਉਸਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਸੰਦੀਪ ਨੇ ਇਸਦੀ ਸੂਚਨਾ ਆਪਣੇ ਪਿਤਾ ਨੂੰ ਦਿੱਤੀ, ਜਿਸਨੇ ਕਰਨ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

Related News