ਸੋਨੀ ਗਾਲਿਬ ਨੇ ਮਾਈ ਭਾਗੋ ਸਕੀਮ ਤਹਿਤ ਵਿਦਿਆਰਥਣਾਂ ਨੂੰ ਸਾਈਕਲ ਵੰਡੇ

Sunday, Mar 03, 2019 - 03:55 AM (IST)

ਸੋਨੀ ਗਾਲਿਬ ਨੇ ਮਾਈ ਭਾਗੋ ਸਕੀਮ ਤਹਿਤ ਵਿਦਿਆਰਥਣਾਂ ਨੂੰ ਸਾਈਕਲ ਵੰਡੇ
ਖੰਨਾ (ਚਾਹਲ)-ਕੈਪਟਨ ਅਮਰਿੰਦਰ ਸਿੰਘ ਦੀ ਯੋਗ ਤੇ ਸੁਚੱਜੀ ਅਗਵਾਈ ’ਚ ਸੂਬਾ ਹਰ ਖੇਤਰ ’ਚ ਅੱਗੇ ਵਧ ਰਿਹਾ ਹੈ ਅਤੇ ਸੂਬਾ ਵਾਸੀਆਂ ਨੂੰ ਵਧੀਆਂ ਸਿੱਖਿਆ, ਸਿਹਤ ਤੇ ਹੋਰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆ ਜਾ ਰਹੀਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਆਪਣੇ ਜੱਦੀ ਪਿੰਡ ਗਾਲਿਬ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 11ਵੀਂ ਤੇ 12ਵੀਂ ਕਲਾਸ ਦੀਆਂ 120 ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਯੋਜਨਾ ਅਧੀਨ ਸਾਈਕਲਾਂ ਦੀ ਵੰਡ ਕਰਨ ਉਪਰੰਤ ਕੀਤਾ। ਸੋਨੀ ਗਾਲਿਬ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਵਿਦਿਆਰਥਣਾਂ ਨੂੰ ਦਿੱਤੇ ਜਾ ਰਹੇ ਇਨ੍ਹਾਂ ਸਾਈਕਲਾਂ ਨਾਲ ਗਰੀਬ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵੱਡਾ ਲਾਭ ਹੋਵੇਗਾ ਕਿਉਕਿ ਕਈ ਵਾਰ ਬੱਚਾ ਪਡ਼੍ਹਨ ’ਚ ਹੁਸ਼ਿਆਰ ਹੁੰਦਾ ਹੈ ਅਤੇ ਅੱਗੇ ਪਡ਼੍ਹਾਈ ਜਾਰੀ ਰੱਖਣਾ ਚਾਹੁੰਦਾ ਹੈ। ਆਰਥਿਕ ਤੰਗੀ ਕਰਕੇ ਸਕੂਲ ਆਉਣ-ਜਾਣ ਦਾ ਕੋਈ ਸਾਧਨ ਨਾ ਹੋਣ ਕਾਰਨ ਵਿਦਿਆਰਥਣਾਂ ਨੂੰ ਪਡ਼੍ਹਾਈ ਵਿਚਕਾਰ ਛੱਡਣੀ ਪੈਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਮਾਜ ’ਚ ਲਡ਼ਕੀਆਂ ਨੂੰ ਪਡ਼੍ਹਾਉਣਾ ਬਹੁਤ ਲਾਜ਼ਮੀ ਹੈ, ਕਿਉਕਿ ਪਡ਼੍ਹੀ ਇਸਤਰੀ ਹੀ ਦੇਸ਼ ਦੇ ਸਿਹਤਮੰਤ ਤੇ ਨਿਰੋਏ ਸਮਾਜ ਦੀ ਸਿਰਜਣਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਿੱਖਿਆ ਦਾ ਮਿਆਰ ਉਚਾ ਚੁੱਕਣ ਅਤੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਲਈ ਗਾਲਿਬ ਕਲਾਂ ਦੇ ਸਕੂਲ ਨੂੰ ਵੀ ਸਮਾਰਟ ਸਕੂਲ ਬਣਾਉਣ ਲਈ ਚੋਣ ਕੀਤੀ ਗਈ ਹੈ। ਇਸ ਸਮੇਂ ਸਕੂਲ ਪ੍ਰਿੰਸੀਪਲ ਰਾਕੇਸ ਕੁਮਾਰ ਨੇ ਆਏ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆ ਸਕੂਲ ਦੀ ਕਾਰਗੁਜ਼ਾਰੀ ਤੇ ਤਰੱਕੀ ਪ੍ਰਤੀ ਚਾਨਣਾ ਪਾਇਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਆਤਮਾ ਸਿੰਘ, ਬਾਬਾ ਮਲਕੀਤ ਸਿੰਘ, ਹਰਮੀਤ ਸਿੰਘ ਹੈਰੀ, ਗੁਰਿੰਦਰ ਸਿੰਘ ਸਿੱਧੂ, ਪੰਚ ਲਖਵੀਰ ਸਿੰਘ ਕੈਲਾ, ਪੰਚ ਪਰਮਜੀਤ ਸਿੰਘ ਪੰਮੀ, ਪੰਚ ਅਮਜੇਰ ਸਿੰਘ, ਪੰਚ ਗੁਰਮੀਤ ਸਿੰਘ ਗੱਗੀ, ਪੰਚ ਗੁਰਚਰਨ ਸਿੰਘ ਗਿਆਨੀ, ਸਾਬਕਾ ਸਰਪੰਚ ਮਨਜੀਤ ਸਿੰਘ, ਨੰਬਰਦਾਰ ਸੁਖਜੀਤ ਕੁਮਾਰ ਸੋਨੀ, ਦਰਸ਼ਪ੍ਰੀਤ ਗਾਲਿਬ, ਡਾ. ਸੁਖਦੇਵ ਸਿੰਘ ਪੱਪੂ, ਡੀ.ਸੀ. ਸਿੰਘ, ਜਗਜੀਵਨ ਸਿੰਘ ਗਿੱਲ, ਕੁਲਦੀਪ ਸਿੰਘ ਗਰੇਵਾਲ, ਸਾਬਕਾ ਸਰਪੰਚ ਮੇਜਰ ਸਿੰਘ, ਚਮਕੌਰ ਸਿੰਘ ਕੌਰਾ, ਹਰਿੰਦਰ ਸਿੰਘ ਬੱਤਰਾ, ਜਸਵਿੰਦਰ ਸਿੰਘ, ਗੁਰਮੇਲ ਸਿੰਘ ਮਾਟਾ, ਪਿਆਰਾ ਸਿੰਘ ਮਿਸਤਰੀ, ਕਾਲਾ ਭੌਰਾ, ਵਾਇਸ ਪ੍ਰਿੰਸੀਪਲ ਬਲਜੀਤ ਕੌਰ ਪੰਡੋਰੀ, ਮਨਦੀਪ ਗਰੋਵਰ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ, ਕਮਲਜੀਤ ਕੌਰ ਆਦਿ ਹਾਜ਼ਰ ਸਨ।

Related News