ਚਾਈਨਾ ਡੋਰ ਦੇ 17 ਗੱਟੂਆਂ ਸਮੇਤ ਗ੍ਰਿਫਤਾਰ
Wednesday, Feb 06, 2019 - 04:40 AM (IST)
ਖੰਨਾ (ਸੁਨੀਲ) -ਪੁਲਸ ਨੇ ਚਾਈਨਾ ਡੋਰ ਦੇ 17 ਗੱਟੂਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਬਲਜਿੰਦਰ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਸੁਆ ਪੁਲੀ ਬੋਂਦਲ ਮੌਜੂਦ ਸੀ । ਇਸੇ ਦੌਰਾਨ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਰਾਜੇਸ਼ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਘੁੰਗਰਾਲੀ ਸਿੱਖਾਂ ਪਿੰਡ ’ਚ ਕਰਿਆਨਾ ਦੀ ਦੁਕਾਨ ਕਰਦਾ ਹੈ ਅਤੇ ਆਪਣੀ ਦੁਕਾਨ ਦੀ ਆਡ਼ ’ਚ ਪੰਜਾਬ ਸਰਕਾਰ ਦੁਆਰਾ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਦਾ ਹੈ। ਪੁਲਸ ਦੀ ਟੀਮ ਨੇ ਤੁਰੰਤ ਦੁਕਾਨ ’ਤੇ ਰੇਡ ਕਰਕੇ ਉਸ ਨੂੰ ਕਾਬੂ ਕੀਤਾ ਤੇ ਉਸਦੀ ਦੁਕਾਨ ’ਚੋਂ ਗੱਟੂ ਬਰਾਮਦ ਕੀਤੇ।
