''ਖਾਲਸਾ ਸੇਵਾ ਸੋਸਾਇਟੀ'' ਵੱਲੋਂ ਕਰਵਾਇਆ ਜਾਵੇਗਾ ਸਮੂਹਿਕ ਆਨੰਦ ਕਾਰਜ ਸਮਾਗਮ , ਲੋੜਵੰਦਾਂ ਦੀ ਹੋਵੇਗੀ ਮਦਦ
Wednesday, Feb 23, 2022 - 01:40 PM (IST)
ਮੋਗਾ (ਕੁਲਵਿੰਦਰ) : ਖਾਲਸਾ ਸੇਵਾ ਸੋਸਾਇਟੀ ਮੋਗਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹਿਕ ਆਨੰਦ ਕਾਰਜ ਸਮਾਗਮ ਕਰਵਾਏ ਜਾ ਰਹੇ ਹਨ। ਗੁਰਦੁਆਰਾ ਵਿਸ਼ਵਕਰਮਾ ਭਵਨ, ਜੀ. ਟੀ. ਰੋਡ ਮੋਗਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਕੁੱਲ 8 ਕੁੜੀਆਂ ਦੇ ਵਿਆਹ ਕੀਤੇ ਜਾਣਗੇ। ਦੱਸਣਯੋਗ ਹੈ ਕਿ ਖਾਲਸਾ ਸੇਵਾ ਸੋਸਾਇਟੀ ਵੱਲੋਂ ਕਰਵਾਇਆ ਜਾਣ ਵਾਲਾ ਇਹ 17ਵਾਂ ਸਮੂਹਿਕ ਆਨੰਦ ਕਾਰਜ ਸਮਾਗਮ ਹੈ, ਜਿਸ ਵਿਚ ਸੰਗਤ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਪਰਮਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਸਮੂਹਿਕ ਆਨੰਦ ਕਾਰਜ ਵਿੱਚ ਲੋੜਵੰਦ ਕੁੜੀਆਂ ਦੇ ਵਿਆਹ ਕੀਤੇ ਜਾਣਗੇ, ਜਿਸ ਨਾਲ ਇਨ੍ਹਾਂ ਦੇ ਪਰਿਵਾਰਾਂ ਨੂੰ ਕਾਫ਼ੀ ਜ਼ਿਆਦਾ ਆਰਥਿਕ ਮਦਦ ਹੋਵੇਗੀ। ਇਨ੍ਹਾਂ ਕੁੜੀਆਂ ਨੂੰ ਘਰੇਲੂ ਸਮਾਨ ਵੀ ਦਿੱਤਾ ਜਾਂਦਾ ਹੈ। ਇਸ ਮੌਕੇ ਸੰਸਥਾ ਦੇ ਸੇਵਾਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਉਣ ਲਈ ਇਕ ਅਰਜ਼ੀ ਸਬੰਧਿਤ ਪਰਿਵਾਰ ਤੋਂ ਹਾਸਲ ਕੀਤੀ ਜਾਂਦੀ ਹੈ, ਫਿਰ ਸੰਸਥਾ ਵੱਲੋਂ ਪੂਰੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਤਾਂ ਜੋ ਲੋੜਵੰਦ ਪਰਿਵਾਰ ਨੂੰ ਹੀ ਇਸ ਦਾ ਲਾਭ ਮਿਲ ਸਕੇ।
ਇਹ ਵੀ ਦੱਸ ਦੇਈਏ ਕਿ ਸਮਾਗਮ ਵਿੱਚ ਭਾਈ ਹਰਦੀਪ ਸਿੰਘ, ਭਾਈ ਰਵਿੰਦਰ ਸਿੰਘ ਫਰੀਦਕੋਟ ਅਤੇ ਕਵੀਸ਼ਰੀ ਜੱਥਾ ਗੁਰਚਰਨ ਸਿੰਘ ਸ਼ੇਰਪੁਰੀ ਗੁਰਜੱਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇਸਤਨਾਮ ਸਿੰਘ ਕਾਰਪੇਂਟਰ, ਗੁਰਮੀਤ ਸਿੰਘ ਗੁੱਲੂ, ਕੁਲਵੰਤ ਸਿੰਘ ਨੈਸਲੇ, ਰਸ਼ਪਾਲ ਸਿੰਘ, ਸਤਵੀਰ ਸਿੰਘ, ਪਰਮਜੋਤ ਸਿੰਘ, ਦਲਜੀਤ ਸਿੰਘ, ਕੁਲਦੀਪ ਸਿੰਘ ਕਲਸੀ, ਤਿਰਸ਼ਨਜੀਤ ਸਿੰਘ, ਰਣਜੀਤ ਸਿੰਘ, ਗੁਰਜੰਟ ਸਿੰਘ ਮੈਂਬਰ ਹਾਜ਼ਰ ਸਨ।