ਖਾਲਸਾ ਏਡ ਨੇ ਇਕਾਂਤਵਾਸ ਕੇਂਦਰ ਨੂੰ ਮੁਹੱਈਆ ਕਰਵਾਈ ‘ਸੰਜੀਵਨੀ’

Wednesday, May 12, 2021 - 08:41 PM (IST)

ਖਾਲਸਾ ਏਡ ਨੇ ਇਕਾਂਤਵਾਸ ਕੇਂਦਰ ਨੂੰ ਮੁਹੱਈਆ ਕਰਵਾਈ ‘ਸੰਜੀਵਨੀ’

ਜ਼ੀਰਕਪੁਰ, (ਜ. ਬ.)- ਜਦੋਂ ਵੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਖਾਲਸਾ ਏਡ ਹਮੇਸ਼ਾ ਹੀ ਮਦਦ ਲਈ ਸਭ ਤੋਂ ਅੱਗੇ ਹੁੰਦੀ ਹੈ। ਹੁਣ ਵੀ ਕੋਰੋਨਾ ਕਾਰਨ ਖਾਲਸਾ ਏਡ ਪੂਰੀ ਤਨਦੇਹੀ ਨਾਲ ਆਪਣਾ ਫਰਜ਼ ਨਿਭਾਅ ਰਹੀ ਹੈ। ਖਾਲਸਾ ਏਡ ਨੇ ਹੁਣ ਵਿਧਾਇਕ ਐੱਨ. ਕੇ. ਸ਼ਰਮਾ ਵੱਲੋਂ ਉਨ੍ਹਾਂ ਦੇ ਨਿੱਜੀ ਫਾਰਮ ਵਿਖੇ ਸਥਾਪਤ ਕੀਤੇ ਗਏ 100 ਬਿਸਤਰਿਆਂ ਦੇ ਇਕਾਂਤਵਾਸ ਕੇਂਦਰ ਨੂੰ ‘ਸੰਜੀਵਨੀ’ ਦੇਣ ਲਈ 12 ਆਕਸੀਜਨ ਕੰਸਨਟ੍ਰੇਟਰ ਭੇਟ ਕੀਤੇ ਹਨ।
ਦੱਸ ਦਈਏ ਕਿ ਜਿੱਥੇ ਕਿਤੇ ਵੀ ਆਫ਼ਤ ਆ ਜਾਵੇ ਤਾਂ ਖ਼ਾਲਸਾ ਏਡ ਉੱਥੇ ਪਹੁੰਚ ਜਾਂਦੀ ਹੈ। ਖ਼ਾਲਸਾ ਏਡ ਮੁਤਾਬਕ ਆਕਸੀਜਨ ਸਿਲੰਡਰ ਦੀ ਵਧੇਰੇ ਘਾਟ ਹੋਣ ਕਾਰਨ ਇਨ੍ਹਾਂ ਮਸ਼ੀਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕ ਐੱਨ. ਕੇ. ਸ਼ਰਮਾ ਨੇ ਖਾਲਸਾ ਏਡ ਦੇ ਰਵੀ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।


author

Bharat Thapa

Content Editor

Related News