ਖ਼ਾਲਸਾ ਏਡ ਵਲੋਂ ਖੋਲ੍ਹੇ ਕਿਸਾਨ ਮਾਲ ਨੂੰ ਵੇਖ ਜੈਜ਼ੀ ਬੀ ਨੇ ਸਾਂਝੀ ਕੀਤੀ ਖ਼ਾਸ ਪੋਸਟ, ਗੋਦੀ ਮੀਡੀਆ ਨੂੰ ਪਾਈਆਂ ਲਾਹਨਤਾ

12/24/2020 1:32:06 PM

ਨਵੀਂ ਦਿੱਲੀ (ਬਿਊਰੋ) : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਉੱਥੇ ਹੀ ਕਿਸਾਨਾਂ ਦੀ ਸੇਵਾ ਲਈ ਖਾਲਸਾ ਏਡ ਵੀ ਦਿਨ ਰਾਤ ਸੇਵਾ 'ਚ ਜੁਟੀ ਹੋਈ ਹੈ। ਹੁਣ ਖਾਲਸਾ ਏਡ ਨੇ ਕਿਸਾਨਾਂ ਲਈ ਕਿਸਾਨ ਮਾਲ ਤਿਆਰ ਕੀਤਾ ਹੈ। ਇਸ ਮਾਲ 'ਚ ਕਿਸਾਨ ਆਪਣੇ ਜ਼ਰੂਰਤ ਦਾ ਸਮਾਨ ਜਿਵੇਂ ਗਰਮ ਸੂਟ, ਬੂਟ, ਕੰਬਲ ਅਤੇ ਹੋਰ ਸਮਾਨ ਲੈ ਸਕਦੇ ਹਨ। ਖਾਲਸਾ ਏਡ ਦੇ ਵਲੰਟੀਅਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਇਹ ਵੀ ਸਮਝਾਇਆ ਕਿ ਕਿਸ ਤਰੀਕੇ ਨਾਲ ਕਿਸਾਨ ਆਪਣੀ ਸਾਰੀ ਡਿਟੇਲਸ ਭਰ ਕੇ ਜੋ ਵੀ ਚਾਹੀਦਾ ਹੈ ਇਸ ਮਾਲ 'ਚੋਂ ਲੈ ਸਕਦੇ ਹਨ।

PunjabKesari 
ਦੱਸ ਦਈਏ ਕਿ ਪੰਜਾਬ ਦੇ ਪ੍ਰਸਿੱਧ ਗਾਇਕ ਜੈਜ਼ੀ ਬੀ ਨੇ ਆਪਣੇ ਟਵਿਟਰ 'ਤੇ ਇਸ ਮਾਲ ਦੀ ਪ੍ਰਸ਼ੰਸਾਂ ਕਰਦੇ ਹੋਏ ਅਤੇ ਗੋਦੀ ਮੀਡੀਆ ਨੂੰ ਲਾਹਨਤਾਂ ਪਾਉਂਦੇ ਹੋਏ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ 'Godi media trying everything to stop this protest it’s more then protest it’s about humanity Folded hands you guys are doing great job out there।'

Beautiful kisan mall set up by @Khalsa_Aid @RaviSinghKA at tikri boarder in Delhi 🙏🏽 #supportfarmers #SupportFarmersProtest pic.twitter.com/aVMqamE5R5

— Jazzy B (@jazzyb) December 23, 2020


ਦੱਸ ਦਈਏ ਕਿ ਕਿਸਾਨਾਂ ਦਾ ਧਰਨਾ 29ਵੇਂ ਦਿਨ 'ਚ ਪ੍ਰਵੇਸ਼ ਕਰ ਚੁੱਕਿਆ ਹੈ। ਦੇਸ਼ ਦੇ ਕਿਸਾਨ ਠੰਢੀਆਂ ਰਾਤਾਂ ਸੜਕਾਂ 'ਤੇ ਗੁਜ਼ਾਰ ਰਹੇ ਹਨ, ਜਿਸ ਦਾ ਕਾਰਨ ਸਿਰਫ਼ ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਹੀ ਨਹੀਂ, ਸਗੋਂ ਐਮ. ਐਸ. ਪੀ. ਨੂੰ ਵੀ ਜਾਰੀ ਰੱਖਣ ਦੀ ਮੰਗ ਹੈ। ਵੇਖਿਆ ਜਾਵੇ ਤਾਂ ਐਮ. ਐਸ. ਪੀ. ਕਿਸਾਨੀ ਲਹਿਰ ਦਾ ਇੰਨਾ ਵੱਡਾ ਕਾਰਨ ਇੰਝ ਹੀ ਨਹੀਂ ਬਣਿਆ।
ਇਸ ਦਾ ਕਾਰਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਖੁਸ਼ਹਾਲੀ ਦੇ ਅਤੀਤ ਨਾਲ ਸਬੰਧਤ ਹੈ। ਐਮ. ਐਸ. ਪੀ. ਦੀ ਸ਼ੁਰੂਆਤ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਕਣਕ ਤੇ ਝੋਨੇ ਦੀ ਬਿਜਾਈ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ, ਜਿਸ ਦੇ ਨਤੀਜੇ 78-80 ਦੇ ਦਹਾਕੇ 'ਚ ਦੇਸ਼ ਨੂੰ ਮਿਲਣ ਲੱਗ ਪਏ ਸੀ।

World is watching #supportfarmers https://t.co/vPlbLBesoZ

— Jazzy B (@jazzyb) December 23, 2020


ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


sunita

Content Editor

Related News