ਹੁਣ ਖਾਲਸਾ ਏਡ ਨੇ ਲਾਏ ‘ਮੱਝਾਂ ਦੇ ਲੰਗਰ’ (ਵੀਡੀਓ)

08/31/2019 5:40:23 PM

ਜਲੰਧਰ—ਦੇਸ਼ ਦੇ ਖੁਸ਼ਹਾਲ ਸੂਬੇ ਪੰਜਾਬ ਨੂੰ ਹੜ੍ਹੇ ਨੇ ਅਜਿਹੀ ਮਾਰ ਮਾਰੀ ਕਿ ਹਰ ਪਾਸੇ ਤਬਾਹੀ ਦਾ ਮੰਜਰ ਦਿਖਣ ਲੱਗਾ। ਅਜਿਹੇ ਔਖ ਸਮੇਂ ’ਚ ਜੇਕਰ ਕਿਸੇ ਨੇ ਪੰਜਾਬ ਤੇ ਪੰਜਾਬੀਆਂ ਨੂੰ ਸੰਭਾਲਿਆ ਤਾਂ ਉਹ ਸੀ ਪੰਜਾਬੀ ਖੁਦ ਆਪ। ਜਾਣਕਾਰੀ ਮੁਤਾਬਕ ਹੜ੍ਹ ਪੀੜਤਾਂ ਵੱਲ ਮਦਦ ਦਾ ਹੱਥ ਵਧਾਉਣ ਵਾਲਿਆਂ ’ਚੋਂ ਇਕ ਹੈ ਖਾਲਸਾ ਏਡ, ਜਿਸ ਨੇ ਹੜ੍ਹ ਪੀੜਤਾਂ ਤੱਕ ਲੋੜ ਦਾ ਹਰ ਇਕ ਸਾਮਾਨ ਪਹੁੰਚਾਇਆ, ਹੁਣ ਜਦੋਂ ਪਿੰਡਾਂ ’ਚ ਹੜ੍ਹ ਦਾ ਪਾਣੀ ਨਿਕਲ ਗਿਆ ਹੈ ਤਾਂ ਜ਼ਿੰਦਗੀ ਮੁੜ ਪਟੜੀ ’ਤੇ ਲਿਆਉਣ ਲਈ ਖਾਲਸਾ ਏਡ ਵਲੋਂ ਮੁੜ ਵਸੇਬਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।

PunjabKesari

ਇਸ ਪ੍ਰਾਜੈਕਟ ਦੇ ਤਹਿਤ ਖਾਲਸਾ ਏਡ ਵਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਰੋਜ਼ਗਾਰ ਦਾ ਸਾਧਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਦੇ ਰੋਜ਼ਗਾਰ ਦਾ ਸਾਧਨ ਸਿਰਫ ਪਸ਼ੂ ਸਨ। ਖਾਲਸਾ ਏਡ ਵਲੋਂ ਅਜਿਹੇ ਪਰਿਵਾਰਾਂ ਨੂੰ ਇਕ-ਇਕ ਡੰਗਰ ਲੈ ਕੇ ਦਿੱਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਆਪਣੇ ਪਰਿਵਾਰ ਨੂੰ ਪਾਲਣ ਲਈ ਕਿਸੇ ਅੱਗੇ ਹੱਥ ਨਾ ਅੱਡਣਾ ਪਵੇ। ਦੱਸਣਯੋਗ ਹੈ ਕਿ ਹੜ੍ਹ ਭਾਵੇਂ ਪਿੰਡਾਂ ’ਚੋਂ ਬਹੁਤ ਕੁਝ ਵਹਾਅ ਕੇ ਲੈ ਗਿਆ ਹੈ, ਪਰ ਪੰਜਾਬੀਆਂ ਦੀ ਹਿੰਮਤ ਤੇ ਇਕ-ਦੂਜੇ ਲਈ ਮਦਦ ਤੇ ਸੇਵਾ ਦੀ ਭਾਵਨਾ ਬੇਹੱਦ ਹੈ। ਪੰਜਾਬੀ ਹਮੇਸ਼ਾਂ ਇਕ-ਦੂਜੇ ਦੀ ਮਦਦ ਲਈ ਤਿਆਰ ਰਹਿੰਦੇ ਹਨ। 
 


Shyna

Content Editor

Related News