ਕੈਨੇਡਾ ’ਚ ਖੁੱਲ੍ਹੇਆਮ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ ਖਾਲਿਸਤਾਨੀ, ਬ੍ਰਿਟਿਸ਼ ਕੋਲੰਬੀਆ ਦੇ ਮੰਦਰ ’ਚ ਭੰਨਤੋੜ
Monday, Aug 14, 2023 - 05:57 PM (IST)
ਜਲੰਧਰ (ਇੰਟ) : ਕੈਨੇਡਾ ’ਚ ਖਾਲਿਸਤਾਨੀਆਂ ਦਾ ਹੌਸਲਾ ਇੰਨਾ ਵਧ ਗਿਆ ਹੈ ਕਿ ਉਨ੍ਹਾਂ ਨੇ ਖੁੱਲ੍ਹੇਆਮ ਭਾਰਤੀ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਬਾਵਜੂਦ ਕੈਨੇਡੀਅਨ ਸਰਕਾਰ ਚੁੱਪ ਬੈਠੀ ਹੈ। ਖਾਲਿਸਤਾਨੀ ਸਮਰਥਕਾਂ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਇਕ ਮਸ਼ਹੂਰ ਹਿੰਦੂ ਲਕਸ਼ਮੀ ਨਰਾਇਣ ਮੰਦਰ ’ਚ ਭੰਨਤੋੜ ਕੀਤੀ ਹੈ। ਮੰਦਰ ਦੇ ਗੇਟ ਅਤੇ ਪਿਛਲੀ ਕੰਧ ’ਤੇ ਭਾਰਤ ਵਿਰੋਧੀ ਅਤੇ ਖਾਲਿਸਤਾਨ ਪੱਖੀ ਪੋਸਟਰ ਚਿਪਕਾਏ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਖਾਲਿਸਤਾਨੀ ਸਮਰਥਕ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਏਜੰਸੀ ਦੇ ਇਸ਼ਾਰੇ ’ਤੇ ਅੰਜਾਮ ਦੇ ਰਹੇ ਹਨ ਤਾਂ ਜੋ ਭਾਈਚਾਰਿਆਂ ਦਰਮਿਆਨ ਤਣਾਅ ਪੈਦਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ 'ਤੇ ਮੁੜ ਵਰ੍ਹੇ CM ਮਾਨ, ਖ਼ਾਲੀ ਖਜ਼ਾਨੇ ਦਾ ਰਾਗ ਅਲਾਪਣ ਵਾਲੇ ਤਜਰਬੇਕਾਰਾਂ ਨੇ ਲੁੱਟਿਆ ਪੰਜਾਬ
ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ
ਖਾਲਿਸਤਾਨੀਆਂ ਦੀ ਇਹ ਸਾਰੀ ਹਰਕਤ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਸੀ. ਸੀ. ਟੀ. ਵੀ. ਫੁਟੇਜ ’ਚ 2 ਨਕਾਬਪੋਸ਼ ਵਿਅਕਤੀ ਮੰਦਰ ਦੀਆਂ ਕੰਧਾਂ ਅਤੇ ਗੇਟਾਂ ’ਤੇ ਪੋਸਟਰ ਚਿਪਕਾਉਂਦੇ ਨਜ਼ਰ ਆ ਰਹੇ ਹਨ। ਇਹ ਘਟਨਾ ਬੀਸੀ ਦੇ ਸਰੀ ਇਲਾਕੇ ਦੇ ਲਕਸ਼ਮੀ ਨਰਾਇਣ ਮੰਦਰ ਵਿਚ ਸ਼ਨੀਵਾਰ ਤੜਕੇ ਵਾਪਰੀ। ਸਵੇਰੇ ਪਤਾ ਲੱਗਣ ’ਤੇ ਅਧਿਕਾਰੀਆਂ ਨੇ ਤੁਰੰਤ ਪੋਸਟਰ ਹਟਾ ਦਿੱਤੇ। ਰਿਚਮੰਡ ਦੇ ਰੇਡੀਓ ਏ. ਏ. ਐੱਮ. 600 ਦੇ ਨਿਊਜ਼ ਡਾਇਰੈਕਟਰ ਸਮੀਰ ਕੌਸ਼ਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਇਹ ਇਕ ਘਿਨਾਉਣੀ ਕਾਰਵਾਈ, ਕੈਨੇਡਾ ’ਚ ਅੱਧੀ ਰਾਤ ਨੂੰ ਹਿੰਦੂ ਮੰਦਰ ਦੇ ਮੁੱਖ ਗੇਟ ’ਤੇ ਖਾਲਿਸਤਾਨੀ ਰੈਫਰੈਂਡਮ ਦੇ ਪੋਸਟਰ ਜਾਣਬੁੱਝ ਕੇ ਚਿਪਕਾਏ ਗਏ ਤਾਂ ਕਿ ਹਿੰਦੂਆਂ ’ਚ ਡਰ ਦਾ ਮਾਹੌਣ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਰੂਹਾਂ ਤੇ ਸਿਹਤ ਸਹੂਲਤਾਂ ਦੇਣਾ ਕ੍ਰਾਂਤੀਕਾਰੀ ਕਦਮ : ਬਲਕਾਰ ਸਿੰਘ
ਮਹਾਵਪਾਰਕ ਦੂਤਾਂ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ
ਇਨ੍ਹਾਂ ਪੋਸਟਰਾਂ ’ਚੋਂ ਇਕ ਵਿਚ ਓਟਾਵਾ ’ਚ ਭਾਰਤ ਦੇ ਹਾਈ ਕਮਿਸ਼ਨਰ ਦੇ ਨਾਲ-ਨਾਲ ਟੋਰਾਂਟੋ ਅਤੇ ਵੈਨਕੂਵਰ ’ਚ ਭਾਰਤ ਦੇ ਮਹਾਵਪਾਰਕ ਦੂਤਾਂ ਦੇ ਨਾਂ ਅਤੇ ਫੋਟੋਆਂ ਦੇ ਹੇਠਾਂ ‘ਵਾਂਟਿਡ’ ਸ਼ਬਦ ਲਿਖਿਆ ਹੋਇਆ ਸੀ, ਜਦਕਿ ਪਿਛਲੇ ਦਰਵਾਜ਼ੇ ’ਤੇ ਲਾਏ ਗਏ ਇਕ ਹੋਰ ਪੋਸਟਰ ’ਚ ਕੈਨੇਡੀਅਨ ਅਧਿਕਾਰੀਆਂ ਨੂੰ ਇਸ ਸਾਲ ਜੂਨ ਵਿਚ ਖਾਲਿਸਤਾਨੀ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਭਾਰਤ ਦੀ ਕਥਿਤ ਸ਼ਮੂਲੀਅਤ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਇਸ ਹੈਰਾਨ ਕਰਨ ਵਾਲੀ ਘਟਨਾ ਦੀ ਵੀਡੀਓ ਦੁਬਾਰਾ ਪੋਸਟ ਕਰਦਿਆਂ ਚੰਡੀਗੜ੍ਹ ’ਚ ਭਾਜਪਾ ਦੇ ਸੂਬਾ ਸਕੱਤਰ ਤਜਿੰਦਰ ਸਿੰਘ ਸਰਾਂ ਨੇ ਐਕਸ ’ਤੇ ਲਿਖਿਆ ਕਿ ਇਹ ਖਾਲਿਸਤਾਨੀ ਨਫ਼ਰਤੀ ਅਪਰਾਧਾਂ ਦੇ ਮਾਹਿਰ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਅਜਿਹਾ ਹੀ ਇਕ ਹੋਰ ਪੋਸਟਰ ਵੈਨਕੂਵਰ ’ਚ ਭਾਰਤ ਦੇ ਮਹਾਵਪਾਰਕ ਦੂਤਘਰ ਦੀ ਇਮਾਰਤ ਦੇ ਐਂਟਰੀ ਗੇਟ ਦੇ ਬਾਹਰ ਲਾਇਆ ਗਿਆ ਸੀ। ਇਹ ਭੜਕਾਊ ਪੋਸਟਰ ਹਾਲ ਹੀ ’ਚ ਸਰੀ ਵਿਚ ਇਕ ਧਾਰਮਿਕ ਜਲੂਸ ਦੌਰਾਨ ਕਈ ਖਾਲਿਸਤਾਨ ਸਮਰਥਕਾਂ ਵੱਲੋਂ ਫੜੇ ਗਏ ਸਨ।
ਇਹ ਵੀ ਪੜ੍ਹੋ : ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਜਨਤਾ ਦੀਆਂ ਸ਼ਿਕਾਇਤਾਂ ਹੱਲ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਹੁਕਮ
ਮੰਦਰਾਂ ’ਚ ਭੰਨਤੋੜ ਦੀ ਤੀਜੀ ਘਟਨਾ
ਜ਼ਿਕਰਯੋਗ ਹੈ ਕਿ ਖਾਲਿਸਤਾਨ ਟਾਈਗਰ ਫੋਰਸ ਅਤੇ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੀ ਕੈਨੇਡੀਅਨ ਸ਼ਾਖਾ ਦੀ ਅਗਵਾਈ ਕਰਨ ਵਾਲੇ ਇਕ ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਇਸ ਸਾਲ ਜੂਨ ਵਿਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕੈਨੇਡਾ ’ਚ ਇਸ ਸਾਲ ਮੰਦਰ ਵਿਚ ਭੰਨਤੋੜ ਦੀ ਇਹ ਤੀਜੀ ਘਟਨਾ ਹੈ। ਅਪ੍ਰੈਲ ਵਿਚ ਓਂਟਾਰੀਓ ’ਚ ਸਵਾਮੀਨਾਰਾਇਣ ਮੰਦਰ ’ਚ ਭੰਨਤੋੜ ਕੀਤੀ ਗਈ ਸੀ। ਫਰਵਰੀ ’ਚ ਕੈਨੇਡਾ ਦੇ ਮਿਸੀਸਾਗਾ ’ਚ ਰਾਮ ਮੰਦਰ ’ਤੇ ਹਮਲਾ ਹੋਇਆ ਸੀ। ਭਾਰਤ ਨੇ ਕੈਨੇਡਾ ’ਚ ਖਾਲਿਸਤਾਨ ਸਮਰਥਕਾਂ ਦੀਆਂ ਵਧਦੀਆਂ ਗਤੀਵਿਧੀਆਂ ’ਤੇ ਚਿੰਤਾ ਪ੍ਰਗਟਾਈ ਹੈ। ਇਸ ਤੋਂ ਪਹਿਲਾਂ ਵੀ ਕੈਨੇਡਾ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਬਾਰੇ ਕਈ ਵਾਰ ਚਿਤਾਵਨੀ ਦਿੱਤੀ ਜਾ ਚੁੱਕੀ ਹੈ।
ਅੱਤਵਾਦੀ ਖੰਡਾ ਦੇ ਅੰਤਿਮ ਸੰਸਕਾਰ ’ਤੇ ਤਿਰੰਗੇ ਦਾ ਫਿਰ ਹੋਇਆ ਅਪਮਾਨ
ਲੰਡਨ ਅੰਬੈਸੀ ਦੇ ਬਾਹਰ ਭਾਰਤੀ ਤਿਰੰਗਾ ਉਤਾਰਨ ਦੇ ਦੋਸ਼ੀ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਮੁਖੀ ਅੱਤਵਾਦੀ ਅਵਤਾਰ ਸਿੰਘ ਖੰਡਾ ਦੇ ਅੰਤਿਮ ਸੰਸਕਾਰ ਮੌਕੇ ਖਾਲਿਸਤਾਨੀ ਸਮਰਥਕਾਂ ਨੇ ‘ਖੂਨ ਦੇ ਬਦਲੇ ਖੂਨ, ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ। ਫੋਰਸ ਦੇ ਕੁਝ ਸਮਰਥਕਾਂ ਨੇ ਮੂੰਹ ਢਕੇ ਹੋਏ ਸਨ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਭਾਰਤੀ ਤਿਰੰਗੇ ਨੂੰ ਅੱਗ ਲਾ ਦਿੱਤੀ ਅਤੇ ਭਾਰਤ ਵਿਰੋਧੀ ਨਾਅਰੇ ਲਾਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਨੇ ਇਸ ਘਟਨਾ ਤੋਂ ਦੂਰੀ ਬਣਾਈ ਰੱਖੀ। ਉੱਥੇ ਮੌਜੂਦ ਕੁਝ ਲੋਕਾਂ ਨੇ ਭਾਰਤੀ ਤਿਰੰਗੇ ਨੂੰ ਅਗਨੀ ਭੇਟ ਕਰਨ ’ਤੇ ਵੀ ਸਖ਼ਤ ਇਤਰਾਜ਼ ਜਤਾਇਆ। ਕੁਝ ਲੋਕਾਂ ਦੀ ਕਹਿਣਾ ਸੀ ਕਿ ਬ੍ਰਿਟਿਸ਼ ਸਰਕਾਰ ਵਲੋਂ ਖੰਡਾ ਦੀ ਮਾਂ ਤੇ ਭੈਣ ਨੂੰ ਵੀਜ਼ਾ ਨਾ ਦੇਣ ਦੇ ਕਾਰਨ ਉਹ ਹਮਦਰਦੀ ਜ਼ਾਹਿਰ ਕਰਨ ਲਈ ਅੰਤਿਮ ਸਸਕਾਰ ’ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਭਾਰਤੀ ਤਿਰੰਗੇ ਦਾ ਅਪਮਾਨ ਨਹੀਂ ਕੀਤਾ।
ਇਹ ਵੀ ਪੜ੍ਹੋ : ਮੁਰਗੇ ਦੀਆਂ ਕੀਮਤਾਂ ਨੇ ਚਿਕਨ ਖਾਣ ਦੇ ਸ਼ੌਕੀਨਾਂ ਦੀਆਂ ਕਢਵਾਈਆਂ ਬਾਂਗਾਂ!
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8