ਖਾਲਿਸਤਾਨ ਦੇ ਮੁੱਦੇ ''ਤੇ ਹੁਣ ਸੁਖਦੇਵ ਢੀਂਡਸਾ ਦਾ ਵੱਡਾ ਬਿਆਨ
Friday, Jun 19, 2020 - 06:49 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) : ਸਾਨੂੰ ਖਾਲਿਸਤਾਨ ਨਹੀਂ ਸਗੋਂ ਪੂਰੇ ਅਧਿਕਾਰਾਂ ਵਾਲਾ ਸੂਬਾ ਚਾਹੀਦਾ ਹੈ। ਇਹ ਪ੍ਰਗਟਾਵਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸਥਾਨਕ ਸਿਟੀ ਹੋਟਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੱਤਰਕਾਰਾਂ ਵੱਲੋਂ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਖਾਲਿਸਤਾਨ ਦੀ ਭਰੀ ਹਾਮੀ ਸਬੰਧੀ ਪੁੱਛੇ ਸਵਾਲ 'ਤੇ ਢੀਂਡਸਾ ਨੇ ਕਿਹਾ ਕਿ ਸਾਨੂੰ ਖਾਲਿਸਤਾਨ ਦੀ ਨਹੀਂ ਸਗੋਂ ਪੂਰੇ ਅਧਿਕਾਰਾਂ ਵਾਲੇ ਸੂਬੇ ਦੀ ਲੋੜ ਹੈ, ਅਸੀ ਇਸ ਦੇਸ਼ ਵਿਚ ਰਹਿ ਕੇ ਹੀ ਪੂਰੇ ਹੱਕ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਉਹ ਜਿਸ ਵੀ ਪਾਰਟੀ ਦਾ ਗਠਨ ਕਰਨਗੇ ਉਹ ਪਾਰਟੀ ਕਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨਾਲ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 'ਚੋਂ ਵੱਡੀ ਗਿਣਤੀ 'ਚ ਆਗੂ ਉਨ੍ਹਾਂ ਦੇ ਨਾਲ ਆ ਰਹੇ ਹਨ ਅਤੇ ਉਹ ਇਸ ਮਹੀਨੇ ਜਥੇਬੰਦੀ ਦਾ ਐਲਾਨ ਕਰ ਦੇਣਗੇ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ''ਤੇ ਲੀਕ ਹੋਈ ਕੁੱਟਮਾਰ ਦੀ ਇਹ ਵੀਡੀਓ, ਦੇਖ ਖੜ੍ਹੇ ਹੋ ਜਾਣਗੇ ਰੌਂਗਟੇ
ਐੱਮ. ਐੱਸ. ਪੀ. ਦੇ ਮੁੱਦੇ 'ਤੇ ਢੀਂਡਸਾ ਨੇ ਕਿਹਾ ਕਿ ਕੇਂਦਰ ਦਾ ਇਕ ਮੰਤਰੀ ਇਸ ਸਬੰਧੀ ਕੁਝ ਕਹਿ ਰਿਹਾ ਹੈ ਅਤੇ ਇਕ ਕੁਝ ਪਰ ਇਹ ਸਪੱਸ਼ਟ ਹੈ ਕਿ ਐੱਮ. ਐੱਸ. ਪੀ. ਨਾਲ ਛੇੜਛਾੜ ਨਹੀਂ ਕੀਤੀ ਜਾਣੀ ਚਾਹੀਦੀ। ਉਹ ਇਸ ਸਬੰਧ ਵਿਚ ਕਿਸਾਨਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਐੱਮ. ਐੱਸ. ਪੀ. ਦੇ ਹਟਾਉਣ ਅਤੇ ਸਾਰੀ ਮੰਡੀ ਇਕ ਕਰਨ ਜਿਹਾ ਜੇ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਇਹ ਕਿਸਾਨ ਵਿਰੋਧੀ ਹੈ ਅਤੇ ਉਹ ਇਸਦਾ ਵਿਰੋਧ ਕਰਦੇ ਹਨ। ਭਾਜਪਾ ਨਾਲ ਸਮਝੌਤੇ ਦੇ ਸਬੰਧ ਵਿਚ ਢੀਂਡਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਕੰਮ ਚੰਗੇ ਕੀਤੇ ਹਨ, ਉਨ੍ਹਾਂ ਨੂੰ ਚੰਗਾ ਹੀ ਕਿਹਾ ਜਾਵੇਗਾ ਅਤੇ ਜੋ ਕੰਮ ਮਾੜੇ ਹਨ ਉਨ੍ਹਾਂ ਨੂੰ ਮਾੜਾ ਹੀ ਕਿਹਾ ਜਾਵੇਗਾ।
ਇਹ ਵੀ ਪੜ੍ਹੋ : ਬਠਿੰਡਾ ਵਿਚ ਕੋਰੋਨਾ ਦੇ ਤਿੰਨ ਨਵੇਂ ਮਰੀਜ਼ਾਂ ਦੀ ਪੁਸ਼ਟੀ
ਢੀਂਡਸਾ ਨੇ ਕਿਹਾ ਕਿ ਪਾਰਟੀ ਦੇ ਭਵਿੱਖ ਦੇ ਕਿਸੇ ਹੋਰ ਪਾਰਟੀ ਨਾਲ ਸਮਝੌਤੇ ਸਬੰਧੀ ਉਹ ਫਿਲਹਾਲ ਕੁਝ ਨਹੀਂ ਕਹਿ ਸਕਦੇ ਕਿਉਂਕਿ ਫਿਲਹਾਲ ਉਹ ਜਥੇਬੰਦੀ ਦਾ ਢਾਂਚਾ ਮਜ਼ਬੂਤ ਕਰਨ ਵੱਲ ਧਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀ ਜੋਂ ਵੀ ਜਥੇਬੰਦੀ ਦਾ ਗਠਨ ਕਰਾਂਗਾ ਉਸ ਲਈ ਪੰਜਾਬ ਦੇ ਹਿੱਤ ਪਹਿਲਾਂ ਹੋਣਗੇ। ਇਸ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਸ਼੍ਰੀ ਮੁਕਤਸਰ ਸਾਹਿਬ ਵਿਖੇ ਪਲੇਠੀ ਮੀਟਿੰਗ ਕਰਨ ਪਹੁੰਚੇ ਢੀਂਡਸਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਜਿਸ ਜਥੇਬੰਦੀ ਦਾ ਗਠਨ ਕਰਨਗੇ ਇਹ ਪੰਜਾਬ ਹਿੱਤਾਂ ਲਈ ਕਾਰਜਾਂ ਨੂੰ ਪਹਿਲ ਦੇਵੇਗੀ ਅਤੇ ਇਸ ਵਿਚ ਸਾਰਾ ਢਾਂਚਾ ਡੈਲੀਗੇਟਸ ਵੱਲੋਂ ਹੀ ਚੁਣਿਆ ਜਾਵੇਗਾ।
ਇਹ ਵੀ ਪੜ੍ਹੋ : ਸ਼ਹੀਦਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਬਜਾਏ 50 ਲੱਖ ਮੁਆਵਜ਼ਾ ਦੇਵੇਗੀ ਪੰਜਾਬ ਸਰਕਾਰ