ਤਰਨਤਾਰਨ : ਬੀ. ਐੱਸ. ਐੱਫ ਨੇ ਭਾਰਤ-ਪਕਿ ਸਰਹੱਦ ਤੋਂ 25 ਕਰੋੜ ਦੀ ਹੈਰੋਇਨ ਕੀਤੀ ਬਰਾਮਦ
Monday, Aug 13, 2018 - 02:12 PM (IST)

ਖਾਲੜਾ, ਭਿਖੀਵਿੰਡ (ਰਾਜੀਵ, ਭਾਟੀਆ, ਬੱਬੂ) : ਅਮਰਕੋਟ ਵਿਖੇ ਬੀ. ਐੱਸ. ਐੱਫ ਦੀ 87 ਬਟਾਲੀਅਨ ਵਲੋਂ ਭਾਰਤ-ਪਾਕਿ ਸਰਹੱਦ ਤੋਂ 5 ਪੈਕੇਟ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਬੀ. ਐੱਸ. ਐੱਫ. ਦੀ 87 ਬਟਾਲੀਅਨ ਵਲੋਂ ਸਰਹੱਦੀ ਚੌਕੀ ਬਾਬਾ ਪੀਰ ਨੇੜੇ ਸਰਚ ਦੌਰਾਨ 5 ਪੈਕਟ ਹੈਰੋਇਨ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 25 ਕਰੋੜ ਰੁਪਏ ਦੱਸੀ ਜਾ ਹੀ ਹੈ।