ਖਾਕੀ ਦਾਗਦਾਰ- ਚਿੱਟੇ ਦਾ ਝੂਠਾ ਕੇਸ ਪਾਉਣ ਦੀ ਧਮਕੀ ਦੇ ਕੇ ਚਾਹ ਵਾਲੇ ਤੋਂ ਲਈ ਰਿਸ਼ਵਤ (ਵੀਡੀਓ)

Monday, Jun 12, 2017 - 05:31 PM (IST)

ਹੁਸ਼ਿਆਰਪੁਰ— ਚਾਹ ਬਣਾਉਣ ਵਾਲੇ ਇਸ ਸਿੱਧੇ-ਸਾਦੇ ਦਿਸਣ ਵਾਲੇ ਇੰਦਰਜੀਤ ਸਿੰਘ 'ਤੇ ਚਿੱਟਾ ਸਪਲਾਈ ਕਰਨ ਦੇ ਦੋਸ਼ ਪੰਜਾਬ ਪੁਲਸ ਨੇ ਲਗਾਏ ਹਨ। ਟਾਂਡਾ ਦੇ ਪਿੰਡ ਨੇਨੋਵਾਲ ਦੇ ਇੰਦਰਜੀਤ ਸਿੰਘ ਤੇ ਉਸਦੇ ਭਰਾ ਸਤਨਾਮ ਸਿੰਘ ਮੁਤਾਬਕ ਪੰਜਾਬ ਪੁਲਸ ਦੇ ਤਿੰਨ ਮੁਲਾਜ਼ਮ ਉਹਨਾਂ ਦੇ ਚਾਹ ਵਾਲੇ ਖੋਖੇ ਤੇ ਆਏ ਤੇ ਫਿਰ ਮੁਲਾਜ਼ਮਾਂ ਨੇ ਉਹਨਾਂ 'ਤੇ ਨਸ਼ਾ ਤਸਕਰ ਹੋਣ ਦੇ ਦੋਸ਼ ਲਗਾ ਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਚੈਕਿੰਗ ਦੌਰਾਨ ਜਦੋਂ ਕੁਝ ਨਾ ਮਿਲਿਆ ਤਾਂ ਖਾਕੀ ਦਾ ਰੋਅਬ ਦਿਖਾਉਂਦੇ ਹੋਏ ਪੁਲਸ ਮੁਲਾਜ਼ਮਾਂ ਨੇ ਦਸ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਇੰਦਰਜੀਤ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੇ ਉਹਨਾਂ 'ਤੇ ਚਿੱਟੇ ਦਾ ਕੇਸ ਪਾਉਣ ਦੀ ਧਮਕੀ ਵੀ ਦਿੱਤੀ ਤੇ ਫਿਰ ਪੁਲਸ ਮੁਲਾਜ਼ਮ ਉਹਨਾਂ ਦੀ ਮਿਹਨਤ ਦੀ ਕਮਾਈ ਦੇ 9 ਹਜ਼ਾਰ ਰੁਪਏ ਲੈ ਕੇ ਰੱਫੂਚੱਕਰ ਹੋ ਗਏ। ਦੂਜੇ ਪਾਸੇ ਥਾਣਾ ਟਾਂਡਾ ਦੀ ਪੁਲਸ ਨੇ ਤਿੰਨੋਂ ਪੁਲਸ ਕਰਮਚਾਰੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਸ਼ੇ ਦੇ ਨਾਂ 'ਤੇ ਕੀਤੀ ਜਾ ਰਹੀ ਅਜਿਹੀ ਬਲੈਕਮੇਲਿੰਗ ਖਾਕੀ ਨੂੰ ਦਾਗਦਾਰ ਕਰ ਰਹੀ ਹੈ। ਪੀੜਤ ਇੰਦਰਜੀਤ ਅਤੇ ਉਸ ਦਾ ਭਰਾ ਪੁਲਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਵਿਰੁੱਧ ਇਨਸਾਫ ਦੀ ਮੰਗ ਕਰ ਰਹੇ ਹਨ। 


Related News