ਖਹਿਰਾ ਦੇ ਅਸਤੀਫੇ 'ਤੇ ਜਾਣੋ ਕੀ ਬੋਲੇ ਵਿਧਾਇਕ ਅਮਨ ਅਰੋੜਾ (ਵੀਡੀਓ)

11/05/2018 5:01:22 PM

ਸੰਗਰੂਰ(ਬਿਊਰੋ)— ਸੁਖਪਾਲ ਖਹਿਰਾ ਨੂੰ ਪਾਰਟੀ 'ਚੋਂ ਮੁਅੱਤਲ ਕੀਤੇ ਜਾਣ 'ਤੇ ਵਿਧਾਇਕ ਅਮਨ ਅਰੋੜਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਖਹਿਰਾ 'ਤੇ ਅਨੁਸ਼ਾਸਨ ਨੂੰ ਭੰਗ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਵਿਰੋਧੀ ਧਿਰ ਦਾ ਨੇਤਾ ਹਰਪਾਲ ਚੀਮਾ ਨੂੰ ਬਣਾਇਆ ਗਿਆ ਹੈ ਉਦੋਂ ਤੋਂ ਖਹਿਰਾ ਧੜੇ ਵਲੋਂ ਕਦੇ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਦੇ ਪਾਰਟੀ ਵਿਰੁੱਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਵੀ ਪਾਰਟੀ ਨੇ ਖਹਿਰਾ ਧੜੇ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਪਿਛਲੇ ਸਮੇਂ ਵਿਚ 5 ਮੈਂਬਰੀ ਕਮੇਟੀ ਵੀ ਬਣਾਈ ਗਈ, ਜਿਸ ਦੀ ਪਹਿਲੀ ਮੀਟਿੰਗ ਸਾਰਥਿਕ ਰਹੀ ਪਰ ਖਹਿਰਾ ਨੇ 24 ਘੰਟਿਆਂ ਦੇ ਅੰਦਰ ਹੀ ਲਾਈਵ ਹੋ ਕੇ ਸਾਰੇ ਸਿਸਟਮ ਨੂੰ ਤਾਰ-ਪੀੜੋ ਕਰ ਦਿੱਤਾ। ਪਾਰਟੀ ਨੇ ਆਪਣੇ ਦਰਵਾਜ਼ੇ ਕਦੇ ਵੀ ਕਿਸੇ ਸਾਥੀ ਲਈ ਬੰਦ ਨਹੀਂ ਕੀਤੇ ਪਰ ਜੇਕਰ ਕੋਈ ਵਿਅਕਤੀ ਆਪਣੇ ਸਵਾਰਥ ਲਈ ਪਾਰਟੀ ਦਾ ਨੁਕਸਾਨ ਕਰਦਾ ਹੈ ਤਾਂ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਉਹ ਪਲੇਟਫਾਰਮ ਪੰਜਾਬ ਵਿਚ ਤੀਜੇ ਬਦਲ ਦਾ ਦਿੱਤਾ ਹੈ ਜੋ ਕਿ 70 ਸਾਲਾਂ ਦੀ ਰਾਜਨੀਤੀ ਵਿਚ ਕੋਈ ਨਹੀਂ ਦੇ ਸਕਿਆ। ਉਨ੍ਹਾਂ ਕਿਹਾ ਕਿ ਆਪ ਪਾਰਟੀ ਲੋਕਾਂ ਦੇ ਮੁੱਦਿਆਂ ਲਈ ਲੜਨ ਵਾਲੀ ਪਾਰਟੀ ਹੈ।


cherry

Content Editor

Related News