ਖਹਿਰਾ ਆਡੀਓ ਮਾਮਲਾ : ਰਿਸ਼ਵਤ ਦੇ ਦੋਸ਼ਾਂ ਵਾਲੀ ਆਡੀਓ ਟੇਪ ਦੀ ਜਾਂਚ ਕਰੇਗੀ ਬਾਰ ਕੌਂਸਲ

Monday, Dec 11, 2017 - 10:13 PM (IST)

ਖਹਿਰਾ ਆਡੀਓ ਮਾਮਲਾ : ਰਿਸ਼ਵਤ ਦੇ ਦੋਸ਼ਾਂ ਵਾਲੀ ਆਡੀਓ ਟੇਪ ਦੀ ਜਾਂਚ ਕਰੇਗੀ ਬਾਰ ਕੌਂਸਲ

ਚੰਡੀਗੜ੍ਹ (ਭੁੱਲਰ)— ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ਰੱਦ ਹੋਣ ਦੇ ਬਾਰੇ ਸਾਹਮਣੇ ਆਈ ਆਡੀਓ ਟੇਪ ਮਾਮਲੇ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਬਾਰ ਕੌਂਸਲ ਦੇ ਜਨਰਲ ਇਜਲਾਸ 'ਚ ਇਹ ਫੈਸਲਾ ਕੀਤਾ ਗਿਆ, ਜਿਸਦੀ ਪ੍ਰਧਾਨਗੀ ਕੌਂਸਲ ਦੇ ਚੇਅਰਮੈਨ ਵਰਿੰਦਰ ਸਿੰਘ ਅਹਿਲਵਤ ਨੇ ਕੀਤੀ।
ਬਾਰ ਕੌਂਸਲ ਨੇ ਇਸ ਮਾਮਲੇ ਬਾਰੇ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਨੂੰ ਗੰਭੀਰਤਾ ਨਾਲ ਲਿਆ। ਇਹ ਚਰਚਾ ਕੀਤੀ ਗਈ ਕਿ 35 ਲੱਖ ਰੁਪਏ ਦੇ ਲੈਣ ਦੇਣ ਦੇ ਮਾਮਲੇ ਬਾਰੇ ਪੰਜਾਬ ਸਰਕਾਰ ਦੇ ਸਾਬਕਾ ਡਿਪਟੀ ਐਡਵੋਕੇਟ ਜਨਰਲ ਅਮਿਤ ਚੌਧਰੀ ਦਾ ਨਾਮ ਆਇਆ ਹੈ। ਜੋ ਆਡੀਉ ਵਿਚ ਸਾਬਕਾ ਪੀ.ਸੀ.ਐਸ. ਅਧਿਕਾਰੀ ਟੀ.ਕੇ. ਗੋਇਲ ਨਾਲ ਗੱਲਬਾਤ ਕਰ ਰਹੇ ਹਨ। ਜਨਰਲ ਇਜਲਾਸ ਵਿਚ ਚਰਚਾ ਕੀਤੀ ਗਈ ਕਿ ਸੁਖਪਾਲ ਸਿੰਘ ਖਹਿਰਾ, ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਦੇ ਕੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮਾਮਲੇ ਬਾਰੇ ਬਾਰ ਕੌਂਸਲ ਦੇ ਮੈਂਬਰਾਂ ਦੇ ਨਾਮ ਵੀ ਸਾਹਮਣੇ ਆਏ ਹਨ, ਜਿਸ ਕਾਰਨ ਬਾਰ ਕੌਂਸਲ ਇਸ ਸਾਰੇ ਮਾਮਲੇ ਦੀ ਜਾਂਚ ਕਰੇਗੀ।


Related News