ਖਡੂਰ ਸਾਹਿਬ ਦੇ ਨੌਜਵਾਨ ਦੀ ਦੁਬਈ ’ਚ ਵਾਪਰੇ ਹਾਦਸੇ ਦੌਰਾਨ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
Wednesday, Aug 17, 2022 - 01:00 PM (IST)
ਖਡੂਰ ਸਾਹਿਬ (ਸੁਖਦੇਵ) - ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਧੂੰਦਾ ਦੇ ਵਸਨੀਕਾਂ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਇਸ ਪਿੰਡ ਦੇ ਤੀਹ ਸਾਲਾਂ ਨੌਜਵਾਨ ਦੀ ਦੁਬਈ ’ਚ 15 ਅਗਸਤ ਵਾਲੇ ਦਿਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਅਜਮੇਰ ਸਿੰਘ ਪੁੱਤਰ ਗੁਰਬਚਨ ਸਿੰਘ ਵਜੋਂ ਹੋਈ ਹੈ, ਜੋ ਦੁਬਈ ਦੇ ਜਬਲ ਅਲੀ ਸ਼ਹਿਰ ਦੀ ਕਲਬਦ ਕੰਪਨੀ ’ਚ ਕਰੀਬ ਤਿੰਨ ਸਾਲਾਂ ਤੋਂ ਕੰਮ ਕਰਦਾ ਪਿਆ ਸੀ।
ਪੜ੍ਹੋ ਇਹ ਵੀ ਖ਼ਬਰ: ਹਾਈ ਅਲਰਟ ਦੇ ਬਾਵਜੂਦ ਪੁਲਸ ਦੀ ਗੱਡੀ ’ਚ ਕਿਵੇਂ ਰੱਖਿਆ ਬੰਬ? ਸੁਰੱਖਿਆ ਏਜੰਸੀਆਂ ਜਾਂਚ ’ਚ ਜੁਟੀਆਂ
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਪਿੱਛੇ ਪਤਨੀ ਰਾਜਵਿੰਦਰ ਕੌਰ, 3 ਸਾਲ ਦੀ ਬੱਚੀ ਚਨਾਥ ਕੌਰ ਅਤੇ ਬਜ਼ੁਰਗ ਮਾਤਾ - ਪਿਤਾ ਨੂੰ ਛੱਡ ਗਿਆ ਹੈ। ਨੌਜਵਾਨ ਅਜਮੇਰ ਸਿੰਘ ਦੀ ਬੇਵਕਤੀ ਮੌਤ ਹੋ ਜਾਣ ’ਤੇ ਪਰਿਵਾਰ ਅਤੇ ਪਿੰਡ ਵਾਸੀ ਡੂੰਘੇ ਸਦਮੇ ਵਿੱਚ ਹਨ, ਜਿਸ ਕਾਰਨ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਇਸ ਮੌਕੇ ਸਰਪੰਚ ਸਰਵਣ ਸਿੰਘ ਅਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਕੇਂਦਰ ਸਰਕਾਰ ਦੇ ਵਿਦੇਸ਼ ਵਿਭਾਗ ਅਤੇ ਪ੍ਰਸ਼ਾਸਨ ਕੋਲੋ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਅਜਮੇਰ ਸਿੰਘ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਲਿਆਉਣ ਅਤੇ ਪਰਿਵਾਰ ਨੂੰ ਸੌਂਪਣ ਵਿੱਚ ਮਦਦ ਕੀਤੀ ਜਾਵੇ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਪੁਲਸ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼, CCTV ’ਚ ਕੈਦ ਹੋਏ ਨੌਜਵਾਨ (ਤਸਵੀਰਾਂ)