ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਇੰਦਰਜੀਤ ਜ਼ੀਰਾ ਨੇ ਕੀਤੀ ਦਾਅਵੇਦਾਰੀ ਪੇਸ਼
Wednesday, Feb 06, 2019 - 12:22 PM (IST)

ਖਡੂਰ ਸਾਹਿਬ : ਲੋਕ ਸਭਾ ਚੋਣਾਂ ਲਈ ਕਾਂਗਰਸ ਵਲੋਂ ਇੰਦਰਜੀਤ ਜ਼ੀਰਾ ਨੇ ਖਡੂਰ ਸਾਹਿਬ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ। ਇੰਦਰਜੀਤ ਜ਼ੀਰਾ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ।
ਦੱਸ ਦੇਈਏ ਕਿ ਇੰਦਰਜੀਤ ਜ਼ੀਰਾ ਦੇ ਬੇਟੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਜ਼ੀਰਾਂ ਨੇ ਪਿਛਲੇ ਦਿਨੀਂ ਨਸ਼ੇ ਦੇ ਮੁੱਦੇ 'ਤੇ ਕੈਪਟਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਇਸ ਲਈ ਪਾਰਟੀ ਨੇ ਸਖਤ ਕਾਰਵਾਈ ਕਰਦਿਆਂ ਕੁਲਬੀਰ ਜ਼ੀਰਾ ਨੂੰ ਮੁਅੱਤਲ ਕਰ ਦਿੱਤਾ ਪਰ ਬਾਅਦ 'ਚ ਜ਼ੀਰਾ ਵਲੋਂ ਮੁਆਫੀ ਮੰਗਣ 'ਤੇ ਉਨ੍ਹਾਂ ਦੀ ਬਹਾਲੀ ਕਰ ਦਿੱਤੀ ਗਈ ਸੀ।