''ਮੁਹੱਬਤ ਕਰਕੇ ਦੇਖੋ ਨਾ, ਮੁਹੱਬਤ ਕਿਉਂ ਨਹੀਂ ਕਰਤੇ''

Monday, Jul 31, 2017 - 06:27 PM (IST)

ਜਲੰਧਰ(ਵਿਸ਼ੇਸ਼)— ਪੰਜਾਬ ਕੇਸਰੀ ਦੇ ਸਹਿਯੋਗ ਨਾਲ ਕੇਸਰੀ ਸਾਹਿਤ ਸੰਗਮ ਵੱਲੋਂ ਮੁਸ਼ਾਇਰੇ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਵਿਸ਼ਵ ਪੱਧਰੀ ਸ਼ਾਇਰ ਜਨਾਬ ਫਰਹਤ ਅਹਿਸਾਸ ਨੇ ਕੀਤੀ ਅਤੇ ਵਿਧਾਇਕ ਰਾਜਿੰਦਰ ਬੇਰੀ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ, ਜਦੋਂਕਿ ਅਵਨੀਸ਼ ਅਰੋੜਾ ਅਤੇ ਦੀਪਕ ਬਾਲੀ ਵਿਸ਼ੇਸ਼ ਮਹਿਮਾਨ ਸਨ। ਇਸ ਦੌਰਾਨ ਜਿਸ ਉੱਚ ਪੱਧਰ ਦੀ ਸ਼ਾਇਰੀ ਹੋਈ ਉਸ ਨੂੰ ਸੁਣ ਕੇ ਮੁਸ਼ਾਇਰੇ ਵਿਚ ਹਾਜ਼ਰ ਸੁਣਨ ਵਾਲਿਆਂ ਦਾ ਕਹਿਣਾ ਸੀ ਕਿ ਜਲੰਧਰ ਦੇ ਇਤਿਹਾਸ ਵਿਚ ਆਪਣੀ ਕਿਸਮ ਦਾ ਇਹ ਪਹਿਲਾ ਮੁਸ਼ਾਇਰਾ ਸੀ। ਜਨਾਬ ਫਰਹਤ ਅਹਿਸਾਸ ਨੇ ਜਿੱਥੇ ਪੁਰਾਣੇ ਅਤੇ ਪਰੰਪਰਾਗਤ ਤਰੀਕੇ ਦੀ ਗਜ਼ਲ ਪੇਸ਼ ਕੀਤੀ, ਉਥੇ ਆਧੁਨਿਕ ਯੁੱਗ ਦੀ ਗਜ਼ਲ ਦਾ ਨਮੂਨਾ ਵੀ ਪੇਸ਼ ਕੀਤਾ ਅਤੇ ਗਜ਼ਲ ਦੇ ਬਦਲਦੇ ਸਵਰੂਪ 'ਤੇ ਚਰਚਾ ਵੀ ਕੀਤੀ। ਉਨ੍ਹਾਂ ਦੇ ਸ਼ੇਅਰ 'ਇਲਾਜ ਅਪਨਾ ਕਰਾਤੇ ਫਿਰ ਰਹੇ ਹੋ ਜਾਨੇ ਕਿਸ-ਕਿਸ ਸੇ ਮੁਹੱਬਤ ਕਰਕੇ ਦੇਖੋ ਨਾ, ਮੁਹੱਬਤ ਕਿਉਂ ਨਹੀਂ ਕਰਤੇ' ਨੇ ਹਾਲ ਵਿਚ ਹਾਜ਼ਰ ਸਰੋਤਿਆਂ ਨੂੰ ਵਾਹ-ਵਾਹ ਕਰਨ 'ਤੇ ਮਜਬੂਰ ਕਰ ਦਿੱਤਾ ਹੈ। ਜਨਾਬ ਸ਼ਾਰੀਕ ਕੈਫੀ ਨੇ ਗੰਗਾ, ਯਮੁਨਾ ਦੀ ਤਹਿਜ਼ੀਬ ਦੀ ਤਸਵੀਰ ਖਿੱਚਦੇ ਹੋਏ ਗਜ਼ਲ ਦੇ ਨਾਲ ਨਜ਼ਮ ਵੀ ਪੇਸ਼ ਕੀਤੀ। ਜਨਾਬ ਖੁਸ਼ਬੀਰ ਸ਼ਾਦ ਨੇ ਪੰਜਾਬ ਅਤੇ ਲਖਨਊ ਦੇ ਮਿਲੇ-ਜੁਲੇ ਅੰਦਾਜ਼ ਵਿਚ ਕਲਾਮ ਪੇਸ਼ ਕਰ ਕੇ ਹਾਜ਼ਰੀਨ ਦਾ ਦਿਲ ਲੁੱਟ ਲਿਆ। 
ਜਨਾਬ ਰਣਜੀਤ ਚੌਹਾਨ ਨੇ ਵੀ ਖੂਬ ਵਾਹ-ਵਾਹੀ ਬਟੋਰੀ। ਜਨਾਬ ਮੁਨੀਸ਼ ਸ਼ੁਕਲਾ (ਪੀ. ਸੀ. ਐੱਸ.) ਨੇ ਖਾਲਸ ਲਖਨਵੀ ਅੰਦਾਜ਼ ਵਿਚ ਲਾਜਵਾਬ ਗਜ਼ਲ ਸੁਣਾ ਕੇ ਜੰਮ ਕੇ ਦਾਦ ਬਟੋਰੀ ਅਤੇ ਜਨਾਬ ਵਰਿੰਦਰ ਸ਼ਰਮਾ ਯੋਗੀ ਨੇ ਤਰੰਨੁਮ ਵਿਚ ਗੀਤ ਦੇ ਨਾਲ ਗਜ਼ਲ ਸੁਣਾ ਕੇ ਮਾਹੌਲ ਨੂੰ ਸੰਗੀਤਮਈ ਕਰ ਦਿੱਤਾ। ਜਨਾਬ ਸਲੀਮ ਅੰਸਾਰੀ, ਜਨਾਬ ਹਰਬੰਸ ਸਿੰਘ ਅਕਸ, ਜਨਾਬ ਜੀ. ਐੱਸ. ਔਲਖ, ਜਨਾਬ ਕਸ਼ਿਸ਼ ਹੁਸ਼ਿਆਰਪੁਰੀ ਅਤੇ ਮੋਹਤਰਮਾ ਰੇਣੂ ਨਈਅਰ ਨੇ ਵੀ ਕਲਾਮ ਪੇਸ਼ ਕਰ ਕੇ ਸਮਾਂ ਬੰਨ੍ਹਿਆ। ਗਜ਼ਲ ਗਾਇਕ ਸੁਰਿੰਦਰ ਗੁਲਸ਼ਨ ਨੇ ਵੱਖ-ਵੱਖ ਸ਼ਾਇਰਾਂ ਨੂੰ ਗਜ਼ਲਾਂ ਸੁਣਾ ਕੇ ਤੇ ਸੁਣਨ ਵਾਲਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਮੁਸ਼ਾਇਰੇ ਦੇ ਅਖੀਰ ਵਿਚ ਸਈਅਦ ਯਾਕੂਬ ਹੁਸੈਨ ਨਕਵੀ, ਜੁਗਿੰਦਰ ਕ੍ਰਿਸ਼ਨ ਸ਼ਰਮਾ, ਅਸ਼ੋਕ ਸ਼ਰਮਾ, ਜੈਦੇਵ ਮਲਹੋਤਰਾ, ਇਕਬਾਲ ਸਿੰਘ ਅਰਨੇਜਾ, ਯਸ਼ਪਾਲ ਸਿੰਘ ਧੀਮਾਨ, ਸਬਾ ਜਮਾਲੀ, ਸ਼ਾਹਿਦ ਹਸਨ, ਪਰਮਦਾਸ ਹੀਰ, ਵੰਦਨਾ ਮਹਿਤਾ, ਹਰੀਸ਼ ਸ਼ਰਮਾ ਅਤੇ ਕੇ. ਕੇ. ਮੋਂਗਾ ਨੇ ਸੱਦੇ ਹੋਏ ਸ਼ਾਇਰਾਂ ਨੂੰ ਸ਼ਾਲਾਂ ਭੇਟ ਕਰਕੇ ਸਨਮਾਨਤ ਕੀਤਾ। ਇਸ ਮੌਕੇ ਅਨੂਪ ਪਾਠਕ, ਪਵਨ ਸ਼ਰਮਾ, ਵਿਕਾਸ ਰਾਜਪ੍ਰੋਹਿਤ, ਸੁਮੇਸ਼ ਆਨੰਦ, ਸੁਖਵਿੰਦਰ ਸਿੰਘ ਸੰਧੂ, ਰਾਜਿੰਦਰ ਖੋਸਲਾ, ਜਸਪਾਲ ਜੀਰਵੀ, ਪ੍ਰੋ. ਬਲਬੀਰ ਸਿੰਘ, ਪਿੰ੍ਰ. ਅਮਨਦੀਪ ਕੌਰ, ਮੀਨੂੰ ਸ਼ਰਮਾ, ਅੰਜੂ ਮਦਾਨ, ਸਰਿਤਾ ਟੰਡਨ, ਸਾਕਸ਼ੀ ਮਿੱਡਾ, ਮਮਤਾ ਕੁੰਦਰਾ, ਸੰਗਤ ਰਾਮ, ਜਤਿੰਦਰ ਸ਼ਰਮਾ, ਅਮਰਨਾਥ ਯਾਦਵ ਆਦਿ ਹਾਜ਼ਰ ਸਨ।


Related News