ਕੇਜਰੀਵਾਲ ਦਾ ਪੰਜਾਬ ਦੌਰਾ ਰੱਦ, ਸੋਨੂੰ ਸੂਦ ਨੇ ਸਿਆਸਤ ''ਚ ਆਉਣ ''ਤੇ ਦਿੱਤਾ ਬਿਆਨ
Friday, Nov 12, 2021 - 02:00 PM (IST)
ਮੋਗਾ (ਗੋਪੀ ਰਾਊਕੇ) : ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਵੱਲੋਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਮਗਰੋਂ ਕਾਂਗਰਸ 'ਚ ਸ਼ਾਮਲ ਹੋਣ ਨਾਲ 'ਆਪ' 'ਚ ਵੱਡਾ ਧਮਾਕਾ ਹੋਇਆ ਹੈ। ਅਚਾਨਕ ਵਿਧਾਇਕਾ ਦੇ ਅਸਤੀਫੇ ਮਗਰੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 14 ਨਵੰਬਰ ਦਾ ਮੋਗਾ ਦੌਰਾ ਰੱਦ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਨੇ ਕੇਜਰੀਵਾਲ ਦਾ ਦੌਰਾ ਰੱਦ ਹੋਣ ਦੀ ਜਾਣਕਾਰੀ ਦਿੱਤੀ ਹੈ। ਨਵਦੀਪ ਸਿੰਘ ਨੇ ਹਾਲਾਂਕਿ ਸਪੱਸ਼ਟ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ 18 ਜਾਂ 20 ਨਵੰਬਰ ਨੂੰ ਮੋਗਾ ਦਾ ਦੌਰਾ ਕਰ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਨੂੰ ਮੁੜ ਆਇਆ ਪੈਨਿਕ ਅਟੈਕ, ਹਾਲਤ ਵੇਖ ਭੜਕੀ ਹਿਮਾਂਸ਼ੀ ਖੁਰਾਣਾ ਨੇ ਆਖ ਦਿੱਤੀ ਵੱਡੀ ਗੱਲ
14 ਨਵੰਬਰ ਨੂੰ ਮੋਗੇ ਆ ਸਕਦੇ ਨੇ ਅਰਵਿੰਦ ਕੇਜਰੀਵਾਲ
ਦੱਸ ਦਈਏ ਕਿ ਪੰਜਾਬ 'ਚ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ। ਕੇਜਰੀਵਾਲ ਨੇ 14 ਨਵੰਬਰ ਨੂੰ ਮੋਗਾ ਦੌਰਾ ਕਰਨਾ ਸੀ। ਚਰਚਾ ਸੀ ਕਿ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਆਜ਼ਾਦੀ ਨੂੰ ‘ਭੀਖ’ ਦੱਸਣ ਵਾਲੇ ਬਿਆਨ ’ਤੇ ਕੰਗਨਾ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ, FIR ਦੀ ਉਠੀ ਮੰਗ
ਸੋਨੂੰ ਸੂਦ ਨੇ ਸਿਆਸਤ ਦੀਆਂ ਖ਼ਬਰਾਂ 'ਤੇ ਲਾਇਆ ਵਿਰਾਮ
ਇਸ ਚਰਚਾ 'ਤੇ ਵਿਰਾਮ ਲਾਉਂਦਿਆਂ ਸੋਨੂੰ ਸੂਦ ਨੇ ਸਪਸ਼ਟ ਕੀਤਾ ਹੈ ਕਿ ਉਹ ਸਿਆਸਤ 'ਚ ਨਹੀਂ ਆ ਰਹੇ। ਅੰਗਰੇਜ਼ੀ ਅਖਬਾਰ 'ਦਿ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ, ਅਦਾਕਾਰ ਸੋਨੂੰ ਸੂਦ ਮੋਗਾ ਦੌਰੇ 'ਤੇ ਕੇਜਰੀਵਾਲ ਨਾਲ ਮੁਲਾਕਾਤ ਨਹੀਂ ਕਰਨਗੇ। ਸੋਨੂੰ ਸੂਦ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ 'ਚ ਉਨ੍ਹਾਂ ਦੇ ਰਾਜਨੀਤੀ 'ਚ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਸੋਨੂੰ ਸੂਦ ਨੇ ਕਿਹਾ ਕਿ '''ਮੇਰਾ ਰਾਜਨੀਤੀ 'ਚ ਆਉਣ ਦਾ ਕੋਈ ਇਰਾਦਾ ਨਹੀਂ। ਮੇਰੀ ਤਰਜੀਹ ਫ਼ਿਲਮਾਂ 'ਚ ਕੰਮ ਕਰਨਾ ਹੈ।''
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਇੰਝ ਕੀਤੀ ਭਰਾ ਦੀ ਸਿਹਰਾਬੰਦੀ, ਵੇਖੋ ਵੀਡੀਓ
ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸੋਨੂੰ ਸੂਦ ਅਰਵਿੰਦ ਕੇਜਰੀਵਾਲ ਨੂੰ ਮਿਲਣ ਪਹੁੰਚੇ ਸਨ। ਇਸ ਤੋਂ ਬਾਅਦ ਸੋਨੂੰ ਸੂਦ ਦੇ ਰਾਜਨੀਤੀ 'ਚ ਆਉਣ ਦੀਆਂ ਖ਼ਬਰਾਂ ਤੇਜ਼ ਹੋ ਗਈਆਂ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।