ਪੰਜਾਬ 'ਚ ਕੇਜਰੀਵਾਲ ਦਾ ਵੱਡਾ ਐਲਾਨ, ਸਾਡਾ ਕੋਈ ਮੰਤਰੀ ਨਸ਼ੇ ਨਹੀਂ ਕਰਦਾ (ਵੀਡੀਓ)

Friday, May 16, 2025 - 03:09 PM (IST)

ਪੰਜਾਬ 'ਚ ਕੇਜਰੀਵਾਲ ਦਾ ਵੱਡਾ ਐਲਾਨ, ਸਾਡਾ ਕੋਈ ਮੰਤਰੀ ਨਸ਼ੇ ਨਹੀਂ ਕਰਦਾ (ਵੀਡੀਓ)

ਨਵਾਂਸ਼ਹਿਰ : ਇੱਥੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ 'ਨਸ਼ਾ ਮੁਕਤੀ ਯਾਤਰਾ' ਦੀ ਸ਼ੁਰੂਆਤ ਕਰਨ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਯੁੱਧ ਛਿੜਿਆ ਹੋਇਆ ਹੈ। ਮੈਨੂੰ ਉਮੀਦ ਨਹੀਂ ਸੀ ਕਿ ਇੰਨੀ ਜਲਦੀ ਨਸ਼ਾ ਖ਼ਤਮ ਹੋ ਜਾਵੇਗਾ ਅਤੇ ਪੰਜਾਬ ਦੇ ਲੋਕ ਕਹਿਣਗੇ ਕਿ ਸਾਡਾ ਪਿੰਡ ਨਸ਼ਾ ਮੁਕਤ ਹੋ ਗਿਆ ਹੈ ਅਤੇ ਹੁਣ ਇੱਥੇ ਨਸ਼ਾ ਵਿਕਦਾ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਦਾ ਹੋ ਗਿਆ ਐਲਾਨ! ਖ਼ਬਰ 'ਚ ਪੜ੍ਹੋ ਪੂਰੀ UPDATE

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ 'ਚ ਆ ਕੇ ਮੇਰਾ ਦਿਲ ਬਹੁਤ ਖ਼ੁਸ਼ ਹੋ ਗਿਆ ਹੈ ਅਤੇ ਲੋਕਾਂ ਨੇ ਇਹ ਕਿਹਾ ਕਿ ਬੀਜ ਤਾਂ ਅਜੇ ਨਹੀਂ ਗਿਆ ਪਰ ਲਗਭਗ ਨਸ਼ਾ ਖ਼ਤਮ ਹੋ ਗਿਆ ਹੈ, ਹੁਣ ਅਸੀਂ ਇਸ ਬੀਜ ਨੂੰ ਵੀ ਖ਼ਤਮ ਕਰਨਾ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਪੰਜਾਬ ਅੰਦਰ ਪ੍ਰਚਾਰ ਕਰਨ ਜਾਂ ਹੋਰ ਕੰਮਾਂ ਲਈ ਆਉਣਾ-ਜਾਣਾ ਲੱਗਾ ਰਿਹਾ ਹੈ। ਪੂਰੇ ਦੇਸ਼ 'ਚੋਂ ਪੰਜਾਬ 'ਚ ਸਭ ਤੋਂ ਜ਼ਿਆਦਾ ਨਸ਼ਾ ਆਇਆ ਅਤੇ ਇਹ ਕਿੱਥੋਂ ਆਇਆ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ 10ਵੀਂ ਜਮਾਤ ਦਾ ਨਤੀਜੇ ਦਾ ਐਲਾਨ ਅੱਜ, ਜਾਣੋ ਕਿੰਨੇ ਵਜੇ ਆਵੇਗਾ Result

ਇਕ ਸਮਾਂ ਸੀ, ਜਦੋਂ ਪੰਜਾਬ ਸੋਨੇ ਦੀ ਚਿੜੀ ਕਹਾਉਂਦਾ ਸੀ ਪਰ ਹੁਣ 16ਵੇਂ-17ਵੇਂ ਨੰਬਰ 'ਤੇ ਪਹੁੰਚ ਗਿਆ ਹੈ ਕਿਉਂਕਿ ਉਸ ਸਮੇਂ ਦੀਆਂ ਸਰਕਾਰਾਂ ਨੇ ਨਸ਼ਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ। ਪੁਰਾਣੀਆਂ ਸਰਕਾਰਾਂ ਦੇ ਮੰਤਰੀ ਖ਼ੁਦ ਨਸ਼ੇ ਦੇ ਤਸਕਰ ਸਨ ਅਤੇ ਜਿਹੜੀਆਂ ਸਰਕਾਰਾਂ ਨਸ਼ਾ ਵੇਚਦੀਆਂ ਹਨ, ਉਹ ਲੋਕਾਂ ਨੂੰ ਨਸ਼ਿਆਂ ਤੋਂ ਬਾਹਰ ਨਹੀਂ ਕੱਢ ਸਕਦੀਆਂ। ਅੱਜ ਪੰਜਾਬ 'ਚ ਇਕ ਇਮਾਨਦਾਰ ਪਾਰਟੀ ਦੀ ਸਰਕਾਰ ਆਈ ਹੈ ਅਤੇ ਸਾਡਾ ਕੋਈ ਮੰਤਰੀ ਨਸ਼ਾ ਨਹੀਂ ਕਰਦਾ। ਅੱਜ ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਫੜ੍ਹ ਕੇ ਜੇਲ੍ਹਾਂ 'ਚ ਸੁੱਟਿਆ ਜਾ ਰਿਹਾ ਹੈ। 10 ਹਜ਼ਾਰ ਤੋਂ ਜ਼ਿਆਦਾ ਤਸਕਰ ਪਿਛਲੇ ਢਾਈ ਮਹੀਨਿਆਂ 'ਚ ਫੜ੍ਹੇ ਜਾ ਚੁੱਕੇ ਹਨ। ਸਾਢੇ 8 ਹਜ਼ਾਰ ਵੱਡੇ ਤਸਕਰ ਫੜ੍ਹੇ ਜਾ ਚੁੱਕੇ ਹਨ। ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਤਾਂ ਸਾਨੂੰ ਲੋਕਾਂ ਨੇ ਸਮਝਾਇਆ ਸੀ ਕਿ ਇਹ ਬਹੁਤ ਖ਼ਤਰਨਾਕ ਕੰਮ ਹੈ ਪਰ ਅਸੀਂ ਪਿੱਛੇ ਨਹੀਂ ਹਟੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News