ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਪੰਜਾਬ 'ਚ ਇਕੱਲੇ ਚੋਣ ਲੜੇਗੀ 'ਆਪ'
Saturday, Feb 10, 2024 - 03:28 PM (IST)
ਖੰਨਾ- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ 'ਆਪ' ਇਕੱਲੇ ਚੋਣਾਂ ਲੜੇਗੀ। 2 ਮਹੀਨੇ ਬਾਅਦ ਲੋਕ ਸਭਾ ਚੋਣਾਂ ਹਨ। ਪੰਜਾਬ 'ਚ 13 ਸੀਟਾਂ ਹਨ ਅਤੇ ਇਕ ਚੰਡੀਗੜ੍ਹ ਦੀ ਹੈ। ਆਉਣ ਵਾਲੇ 14-15 ਦਿਨਾਂ 'ਚ 14 ਸੀਟਾਂ 'ਤੇ ਉਮੀਦਵਾਰ ਐਲਾਨ ਕਰ ਦੇਵਾਂਗੇ। ਵਾਅਦਾ ਕਰੋ ਕਿ ਇਹ ਸਾਰੀਆਂ 14 ਦੀਆਂ 14 ਸੀਟਾਂ ਆਮ ਆਦਮੀ ਪਾਰਟੀ ਨੂੰ ਦੇਣੀਆਂ ਹਨ। ਕਲੀਨ ਸਵੀਪ ਲਗਾਉਣੀ ਹੈ। ਉਨ੍ਹਾਂ ਕਿਹਾ,''2 ਸਾਲ ਪਹਿਲਾਂ ਤੁਸੀਂ ਆਪਣਾ ਆਸ਼ੀਰਵਾਦ ਦਿੱਤਾ ਸੀ। ਤੁਸੀਂ ਸਾਨੂੰ 117 ਸੀਟਾਂ 'ਚੋਂ 92 ਸੀਟਾਂ ਦਿੱਤੀਆਂ ਸਨ। ਤੁਸੀਂ ਪੰਜਾਬ 'ਚ ਇਤਿਹਾਸ ਰਚਿਆ।''
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਬਿਆਨ, ਪੰਜਾਬ 'ਚ ਇਸੇ ਮਹੀਨੇ ਲੋਕ ਸਭਾ ਦੇ 13 ਉਮੀਦਵਾਰਾਂ ਦਾ ਕਰਾਂਗੇ ਐਲਾਨ (ਵੀਡੀਓ)
ਕੇਜਰੀਵਾਲ ਸ਼ਨੀਵਾਰ ਨੂੰ ਲੁਧਿਆਣਾ ਦੇ ਖੰਨਾ 'ਚ ਆਯੋਜਿਤ ਮਹਾਰੈਲੀ 'ਚ ਪਹੁੰਚੇ ਸਨ। ਇੱਥੇ ਉਨ੍ਹਾਂ ਨੇ ਘਰ-ਘਰ ਰਾਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਘਰ-ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਨੇ ਲੋਕਾਂ ਨੂੰ ਇਸ ਸਕੀਮ ਬਾਰੇ ਜਾਣਕਾਰੀ ਵੀ ਦਿੱਤੀ। ਦਿੱਲੀ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਸਰਕਾਰ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਨੇ ਪਿਛਲੇ 2 ਸਾਲਾਂ 'ਚ ਬਹੁਤ ਕੰਮ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਹਨ। ਰਾਸ਼ਨ ਉੱਪਰ ਤੋਂ ਆਉਂਦਾ ਸੀ ਪਰ ਲੋਕਾਂ ਤੱਕ ਨਹੀਂ ਪਹੁੰਚਦਾ ਸੀ। ਮੰਤਰੀ, ਨੇਤਾ, ਸਰਕਾਰੀ ਅਫ਼ਸਰ ਖਾਨ ਜਾਂਦੇ ਸਨ। ਇਹ ਨਹੀਂ ਸੀ ਕਿ ਇਹ ਚੋਰੀ ਰੁਕ ਨਹੀਂ ਸਕਦੀ ਸੀ, ਨੀਅਤ ਨਹੀਂ ਸੀ। ਹੁਣ ਈਮਾਨਦਾਰ ਸਰਕਾਰ ਆਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8