ਕੇਜਰੀਵਾਲ ਨੇ ਅੰਨਾ ਹਜ਼ਾਰੇ ਦੇ ਸੁਪਨਿਆਂ ਦੀ ਕੀਤੀ ਹੱਤਿਆ : ਤਰੁਣ ਚੁੱਘ
Saturday, Aug 20, 2022 - 11:15 PM (IST)
ਚੰਡੀਗੜ੍ਹ (ਸ਼ਰਮਾ) : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅੰਨਾ ਹਜ਼ਾਰੇ ਅਤੇ ਮਹਾਤਮਾ ਗਾਂਧੀ ਦਾ ਨਾਂ ਲੈ ਕੇ ਸਿਆਸਤ ਸ਼ੁਰੂ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਸਿਆਸਤ ਨੂੰ ਗੰਧਲਾ ਕਰ ਦਿੱਤਾ ਹੈ। ਕੇਜਰੀਵਾਲ ਨੇ ਸ਼ਰਾਬ, ਡਰੱਗ, ਰੇਤ, ਮਾਈਨਿੰਗ, ਟਰਾਂਸਪੋਰਟ ਅਤੇ ਸਿਹਤ ਮਾਫੀਆ ਦੇ ਬਾਦਸ਼ਾਹ ਨਾਲ ਸਬੰਧ ਬਣਾ ਕੇ ਅੰਨਾ ਹਜ਼ਾਰੇ ਦੇ ਸੁਪਨਿਆਂ ਦੀ ਹੱਤਿਆ ਕਰ ਦਿੱਤੀ ਹੈ। ਚੁੱਘ ਨੇ ਕਿਹਾ ਕਿ ਜੇਕਰ ਤੁਹਾਡੀ ਐਕਸਾਈਜ਼ ਪਾਲਿਸੀ ਠੀਕ ਸੀ ਤਾਂ ਤੁਸੀਂ ਇਸ ਨੂੰ ਵਾਪਸ ਕਿਉਂ ਲਿਆ। ਪੰਜਾਬ ਅਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਦਾਲ ਕਾਲੀ ਹੈ। ਪੰਜਾਬ ਅਤੇ ਦਿੱਲੀ ’ਚ ਵੱਖ-ਵੱਖ ਥਾਵਾਂ ’ਤੇ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਪਰ ਕਿਸੇ ਨੂੰ ਵੀ ਭਰਿਆ ਨਹੀਂ ਜਾ ਰਿਹਾ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ 'ਚ ਬਣੀ ਸਹਿਮਤੀ, 'ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਜਾਵੇਗਾ ਰੱਖਿਆ'
ਉਨ੍ਹਾਂ ਕਿਹਾ ਕਿ ਹੁਣ ਦੱਸੋ ਮਾਫੀਆ ਕੌਣ ਹੈ। ਉਹ ਮਾਫੀਆ ਖਤਮ ਕਰਨ ਦੀ ਗੱਲ ਕਰਕੇ ਆਏ ਸਨ ਪਰ ਹੁਣ ਕੀ ਹੋਇਆ। ਮਨੀਸ਼ ਸਿਸੋਦੀਆ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ, ਉਨ੍ਹਾਂ ਨੇ ਨੈਤਿਕਤਾ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦੇ ਇਕ ਮੰਤਰੀ ਨੂੰ ਹਰ ਰੋਜ਼ ਆਵਾਜ਼ ਆਉਂਦੀ ਹੈ ‘ਸਤੇਂਦਰ ਜੈਨ ਮੌਜੂਦ ਹੋਣ’ ਪਰ ਉਕਤ ਮੰਤਰੀ ਕਹਿੰਦਾ ਹੈ ਕਿ ਮੇਰੀ ਯਾਦਦਾਸ਼ਤ ਚਲੀ ਗਈ ਹੈ। ਹੁਣ ਸ਼ਾਇਦ ਕੱਲ੍ਹ ਦੂਸਰਾ ਵੀ ਕਹੇ ਮੇਰੀ ਯਾਦਦਾਸ਼ਤ ਚਲੀ ਗਈ ਹੈ। ਪੰਜਾਬ ’ਚ ਮੁਹੱਲਾ ਕਲੀਨਿਕ ਦੇ ਡਾਕਟਰ ਦੇ ਅਸਤੀਫੇ ’ਤੇ ਤਰੁਣ ਚੁੱਘ ਨੇ ਕਿਹਾ ਕਿ ਇਸ ਸਰਕਾਰ ’ਚ ਸਾਰੇ ਵਰਗ ਪ੍ਰੇਸ਼ਾਨ ਹਨ, ਪੰਜਾਬ ’ਚ ਅਰਾਜਕਤਾ ਦਾ ਮਾਹੌਲ ਹੈ। ਡਾਕਟਰ, ਅਧਿਆਪਕ ਸਭ ਅਸਤੀਫ਼ੇ ਦੇ ਰਹੇ ਹਨ। ਸਰਕਾਰ ਕੋਈ ਕੰਮ ਨਹੀਂ ਕਰ ਰਹੀ, ਜਿਸ ਕਾਰਨ ਸਾਰੇ ਵਰਗ ਦੁਖੀ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।