ਕੇਜਰੀਵਾਲ ਨੇ CM ਚੰਨੀ ਨੂੰ ਕੀਤਾ ਵੱਡਾ ਚੈਲੰਜ, ਕਿਹਾ-ਇਕ ਹਜ਼ਾਰ ਲੋਕਾਂ ਦੇ ਜ਼ੀਰੋ ਬਿਜਲੀ ਦੇ ਬਿੱਲ ਦਿਖਾ ਦਿਓ

Saturday, Nov 27, 2021 - 06:36 PM (IST)

ਚੰਡੀਗੜ੍ਹ (ਬਿਊਰੋ)-ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਹਾਲੀ ਵਿਖੇ ਜਨਤਾ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਚੰਨੀ ਸਰਕਾਰ ’ਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੈਲੰਜ ਕਰਦਾ ਹਾਂ ਕਿ ਉਹ ਪੰਜਾਬ ’ਚ ਮੁਫ਼ਤ ਕੀਤੀ ਬਿਜਲੀ ਦੇ ਸਿਰਫ 1000 ਜ਼ੀਰੋ ਬਿਜਲੀ ਵਾਲੇ ਬਿੱਲ ਦਿਖਾ ਦੇਣ, ਜਦਕਿ ਉਹ ਸਬੂਤ ਵਜੋਂ ਦਿੱਲੀ ਦੇ ਇਕ ਲੱਖ ਲੋਕਾਂ ਦੇ ਜ਼ੀਰੋ ਬਿਜਲੀ ਵਾਲੇ ਬਿੱਲ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ’ਚ ਪਿਛਲੇ ਮਹੀਨੇ 35 ਲੱਖ ਲੋਕਾਂ ਦੇ ਜ਼ੀਰੋ ਬਿਜਲੀ ਬਿੱਲ ਆਏ ਹਨ। ਇਹ ਬਿੱਲ ਸਬੂਤ ਦੇ ਤੌਰ ’ਤੇ ਮੁੱਖ ਮੰਤਰੀ ਚੰਨੀ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ 50 ਲੱਖ ’ਚੋਂ 35 ਲੱਖ ਪਰਿਵਾਰਾਂ ਦੇ ਜ਼ੀਰੋ ਬਿਜਲੀ ਵਾਲੇ ਬਿੱਲ ਆਏ ਹਨ। ਇਨ੍ਹਾਂ ਲੋਕਾਂ ਨੂੰ 24 ਘੰਟੇ ਬਿਜਲੀ ਮਿਲਦੀ ਹੈ। ਜੇ ਉਨ੍ਹਾਂ ਨੂੰ ਮੇਰਾ ਚੈਲੰਜ ਕਬੂਲ ਹੈ ਤਾਂ 1000 ਜ਼ੀਰੋ ਬਿਜਲੀ ਵਾਲੇ ਬਿੱਲ ਦਿਖਾ ਦੇਣਾ, ਉਹ ਬਿੱਲ ਨਾ ਦਿਖਾ ਦੇਣਾ ਜਿਹੜੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਲੋਕਾਂ ਦੇ ਆਉਂਦੇ ਹਨ। ਜੇ ਨਾ ਦਿਖਾ ਸਕੇ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਮੁੱਖ ਮੰਤਰੀ ਚੰਨੀ ਸਿਰਫ ਝੂਠ ਬੋਲਦੇ ਹਨ। 

ਇਹ ਵੀ ਪੜ੍ਹੋ : ਟੈਂਕੀ ’ਤੇ ਚੜ੍ਹਨ ਵਾਲੇ ਤੇ ਪ੍ਰੋਗਰਾਮ ’ਚ ਵਿਘਨ ਪਾਉਣ ਵਾਲਿਆਂ ਨੂੰ ਮੁੱਖ ਮੰਤਰੀ ਨੇ ਮੰਚ ਤੋਂ ਦਿੱਤੀ ਚਿਤਾਵਨੀ

ਉਨ੍ਹਾਂ ਕਿਹਾ ਕਿ ਦਿੱਲੀ ’ਚ ਬਹੁਤ ਵਧੀਆ ਕੰਮ ਹੋਏ ਹਨ। ਪੰਜਾਬ ਦੇ ਲੋਕ ਬੱਚਿਆਂ ਲਈ ਵਧੀਆ ਸਿੱਖਿਆ, ਹਸਪਤਾਲ ਤੇ ਬਿਜਲੀ ਦੇ ਬਿੱਲਾਂ ਤੋਂ ਮੁਕਤੀ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਬੰਦੇ ਲਈ ਨਾ ਲੜੋ, ਸੁਧਾਰ ਲਈ ਲੜੋ ਤੇ ਸੀਟ ਦੇ ਚੱਕਰਾਂ ’ਚ ਨਾ ਪਓ। ਉਨ੍ਹਾਂ ਕਿਹਾ ਕਿ ਦਿੱਲੀ ’ਚ 75 ਫੀਸਦੀ ਲੋਕਾਂ ਦਾ ਜ਼ੀਰੋ ਬਿਜਲੀ ਬਿੱਲ ਤੇ 24 ਘੰਟੇ ਬਿਜਲੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਝੂਠ ’ਤੇ ਝੂਠ ਬੋਲੀ ਜਾ ਰਹੇ ਹਨ, ਜੋ ਵਾਅਦੇ ਉਹ ਕਰਦੇ ਹਨ, ਉਹੀ ਵਾਅਦੇ ਦੁਹਰਾਅ ਦਿੰਦੇ ਹਨ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰ ਕੇ ਦੱਸੋ


Manoj

Content Editor

Related News