40 ਹਜ਼ਾਰ ਦੀ ਸਪ੍ਰੇ ਦੇ ਪ੍ਰਚਾਰ ’ਤੇ ਖਰਚੇ 16 ਕਰੋੜ, ਇਹ ਹੈ ਕੇਜਰੀਵਾਲ ਦਾ ਦਿੱਲੀ ਮਾਡਲ : ਡਾ. ਸੁਭਾਸ਼ ਸ਼ਰਮਾ

Wednesday, Nov 17, 2021 - 11:44 PM (IST)

ਚੰਡੀਗੜ੍ਹ(ਸ਼ਰਮਾ): ਭਾਜਪਾ ਦੇ ਪ੍ਰਦੇਸ਼ ਮਹਾ ਮੰਤਰੀ ਡਾ. ਸੁਭਾਸ਼ ਸ਼ਰਮਾ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਨੂੰ ਲੈ ਕੇ ਜਿਸ ਤਰ੍ਹਾਂ ਸੁਪਰੀਮ ਕੋਰਟ ’ਚ ਸੁਣਵਾਈ ਹੋ ਰਹੀ ਹੈ, ਉਸ ਤੋਂ ਇਹ ਸਾਫ਼ ਹੁੰਦਾ ਹੈ ਦੀ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕਰਨ ’ਚ ਕੇਜਰੀਵਾਲ ਸਰਕਾਰ ਬਿਲਕੁਲ ਨਾਕਾਮ ਰਹੀ ਹੈ। ਉਨ੍ਹਾਂ ਨੇ ਆਰ.ਟੀ.ਆਈ. ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਦੀ ਦਿੱਲੀ ਸਰਕਾਰ ਨੇ ਬਾਇਓ ਡੀਕੰਪੋਜ਼ਰ ਕੈਪਸੂਲ 40 ਹਜ਼ਾਰ ਰੁਪਏ ’ਚ ਖਰੀਦਿਆ, ਜਿਸ ’ਚ 35,780 ਰੁਪਏ ਦਾ ਵੇਸਣ ਅਤੇ ਗੁੜ ਮਿਲਾ ਕੇ ਤਿਆਰ ਕੀਤਾ ਗਿਆ। ਇਸ ਨੂੰ ਸ਼ਹਿਰ ’ਚ ਸਪ੍ਰੇ ਕਰਨ ਲਈ 13,20,000 ਦੀ , ਮਸ਼ੀਨਰੀ ਦਾ ਇਸਤੇਮਾਲ ਹੋਇਆ ਅਤੇ ਇਸ ਪ੍ਰੋਗਰਾਮ ਦਾ ਜਸ਼ਨ ਮਾਨਾਉਣ ’ਤੇ 9,64,150 ਰੁਪਏ ਖਰਚ ਕੀਤੇ ਗਏ। ਇਹ ਸਪ੍ਰੇ ਦਿੱਲੀ ਦੀ 30,000 ਹੈਕਟੇਅਰ ਕਿਸਾਨੀ ਜ਼ਮੀਨ ’ਚੋਂ ਕੇਵਲ 744 ਹੈਕਟੇਅਰ ਜ਼ਮੀਨ ’ਤੇ ਹੀ ਕੀਤਾ ਗਿਆ।

ਇਹ ਵੀ ਪੜ੍ਹੋ- ਬਾਦਲ ਪਰਿਵਾਰ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 31 ਇੰਟੈਗ੍ਰਲ ਕੋਚ ਪਰਮਿਟ ਤੁਰੰਤ ਪ੍ਰਭਾਵ ਨਾਲ ਰੱਦ
ਡਾ. ਸ਼ਰਮਾ ਨੇ ਕੇਜਰੀਵਾਲ ’ਤੇ ਹਮਲਾ ਕਰਦਿਆਂ ਕਿਹਾ ਦੀ ਲੋਕਾਂ ਤੱਕ ਪਹੁੰਚਾਉਣ ਲਈ ਕੇਜਰੀਵਾਲ ਸਰਕਾਰ ਨੇ ਇਸ ਪ੍ਰੋਗਰਾਮ ਦੇ ਪ੍ਰਚਾਰ ’ਤੇ 15,80,36,828 ਰੁਪਏ ਖਰਚ ਕੀਤੇ। ਉਨ੍ਹਾਂ ਕੇਜਰੀਵਾਲ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਕੀ ਉਹ ਇਸ ਦਿੱਲੀ ਮਾਡਲ ਨੂੰ ਪੰਜਾਬ ’ਚ ਲਿਆਉਣਾ ਚਾਹੁੰਦੇ ਹਨ। ਜੇਕਰ ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਨਾਲ ਦਿੱਲੀ ’ਚ ਪ੍ਰਦੂਸ਼ਣ ਫੈਲ ਰਿਹਾ ਹੈ ਤਾਂ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਤਾਂ ਪੰਜਾਬ ਅਤੇ ਹਰਿਆਣਾ ’ਚ ਹੋਣਾ ਚਾਹੀਦਾ ਹੈ ਪਰ ਦਿੱਲੀ ਦੀ ਹਵਾ ਦੀ ਕੁਆਲਿਟੀ ਜ਼ਿਆਦਾ ਖ਼ਰਾਬ ਹੈ, ਅਜਿਹਾ ਕਿਉਂ? ਡਾ. ਸ਼ਰਮਾ ਨੇ ਕਿਹਾ ਕਿ ਕੇਜਰੀਵਾਲ ਸਾਹਿਬ, ਆਪਣੇ ਗੁਆਂਢੀ ਰਾਜਾਂ ਦੇ ਕਿਸਾਨਾਂ ’ਤੇ ਦੋਸ਼ ਲਗਾਉਣ ਤੋਂ ਬਿਹਤਰ ਹੈ ਕਿ ਤੁਸੀ ਦਿੱਲੀ ’ਚ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਕੁੱਝ ਯੋਜਨਾ ਬਣਾਓ।


Bharat Thapa

Content Editor

Related News