ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਪੁਲਸ ਚੌਕਸ, ਕੀਤਾ ਫਲੈਗ ਮਾਰਚ

Monday, Apr 02, 2018 - 12:41 AM (IST)

ਖਨੌਰੀ, (ਜ.ਬ.)— ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀਂ ਐੱਸ. ਸੀ./ਐੈੱਸ. ਸੀ. ਐਕਟ ਸਬੰਧੀ ਦਿੱਤੇ ਇਕ ਫ਼ੈਸਲੇ ਖਿਲਾਫ ਵੱਖ-ਵੱਖ ਪਾਰਟੀਆਂ ਵੱਲੋਂ 2 ਅਪ੍ਰੈਲ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਕਾਨੂੰਨ ਅਤੇ ਵਿਵਸਥਾ ਨੂੰ ਕਾਇਮ ਰੱਖਣ ਦੇ ਮਕਸਦ ਲਈ ਸਥਾਨਕ ਪੁਲਸ ਨੇ ਐੱਸ. ਐੱਚ. ਓ. ਖਨੌਰੀ ਇੰਸਪੈਕਟਰ ਪ੍ਰਿਤਪਾਲ ਸਿੰਘ ਅਤੇ ਐੈੱਸ. ਐੈੱਚ. ਓ. ਮੂਨਕ ਰਮਨਦੀਪ ਸਿੰਘ ਦੀ ਅਗਵਾਈ 'ਚ ਫਲੈਗ ਮਾਰਚ ਕੀਤਾ।
ਇਸ ਫਲੈਗ ਮਾਰਚ ਦੌਰਾਨ ਭਾਰੀ ਗਿਣਤੀ 'ਚ ਪੁਲਸ ਫੋਰਸ ਵੱਲੋਂ ਸ਼ਹਿਰ 'ਚ ਪੈਦਲ ਮਾਰਚ ਕੀਤਾ ਗਿਆ, ਜੋ ਕਿ ਥਾਣਾ ਖਨੌਰੀ ਤੋਂ ਚੱਲ ਕੇ ਸਮੁੱਚੇ ਸ਼ਹਿਰ 'ਚੋਂ ਹੁੰਦਾ ਹੋਇਆ ਮੁੜ ਥਾਣੇ ਪਹੁੰਚਿਆ। ਇਸ ਦੌਰਾਨ ਏ.ਐੈੱਸ.ਆਈ. ਮਹੀਪਾਲ ਸਿੰਘ, ਏ. ਐੱਸ. ਆਈ. ਰਮੇਸ਼ਵਰ ਦਾਸ, ਏ. ਐੈੱਸ. ਆਈ. ਬੀਰਬਲ ਸ਼ਰਮਾ ਅਤੇ ਏ. ਐੈੱਸ. ਆਈ. ਲਖਬੀਰ ਸਿੰਘ ਵੀ ਮੌਜੂਦ ਸਨ। 
ਕੌਹਰੀਆਂ/ਦਿੜ੍ਹਬਾ, (ਸ਼ਰਮਾ, ਅਜੈ)—ਬੰਦ ਦੇ ਸੱਦੇ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਪੁਲਸ ਨੇ ਡੀ. ਐੱਸ. ਪੀ. ਨਾਹਰ ਸਿੰਘ ਦੀ ਅਗਵਾਈ ਵਿਚ ਫਲੈਗ ਮਾਰਚ ਕੀਤਾ। ਇੰਸਪੈਕਟਰ ਪੁਸ਼ਪਿੰਦਰ ਸਿੰਘ ਐੱਸ. ਐੱਚ. ਓ. ਦਿੜ੍ਹਬਾ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਵੱਲੋਂ ਇਹ ਫਲੈਗ ਮਾਰਚ ਕੀਤਾ ਗਿਆ ਹੈ। ਇਸ ਮੌਕੇ ਐੱਸ. ਐੱਚ. ਓ. ਛਾਜਲੀ ਦੀਪਇੰਦਰ ਸਿੰਘ ਜੇਜੀ, ਐੱਸ. ਐੱਚ. ਓ. ਧਰਮਗੜ੍ਹ ਪਲਵਿੰਦਰ ਸਿੰਘ, ਚੌਕੀ ਇੰਚਾਰਜ ਕੌਹਰੀਆਂ ਐੱਸ. ਆਈ. ਸਤਨਾਮ ਸਿੰਘ, ਚੌਕੀ ਇੰਚਾਰਜ ਮਹਿਲਾ ਕਰਮਜੀਤ ਸਿੰਘ ਸਮੇਤ ਪੁਲਸ ਪਾਰਟੀ ਹਾਜ਼ਰ ਸਨ।
ਤਪਾ ਮੰਡੀ, (ਸ਼ਾਮ, ਗਰਗ)-ਇਥੇ ਡੀ. ਐੱਸ. ਪੀ. ਤਪਾ ਅੱਛਰੂ ਰਾਮ ਸ਼ਰਮਾ ਦੀ ਅਗਵਾਈ 'ਚ ਫਲੈਗ ਮਾਰਚ ਕੀਤਾ ਗਿਆ, ਜੋ ਪੁਲਸ ਸਟੇਸ਼ਨ ਤਪਾ ਤੋਂ ਸ਼ੁਰੂ ਹੋ ਕੇ ਵਾਲਮੀਕਿ ਚੌਕ ਅਤੇ ਮੰਡੀ 'ਚੋਂ ਦੀ ਹੁੰਦਾ ਹੋਇਆ ਬਲਾਕ ਸ਼ਹਿਣਾ, ਭਦੌੜ 'ਚੋਂ ਲੰਘਿਆ। ਇਸ ਸਮੇਂ ਐੱਸ. ਐੱਚ. ਓ. ਤਪਾ ਸੁਰਿੰਦਰ ਸਿੰਘ, ਐੱਸ. ਐੱਚ. ਓ. ਭਦੌੜ ਪ੍ਰਗਟ ਸਿੰਘ, ਐੱਸ. ਐੱਚ. ਓ. ਸ਼ਹਿਣਾ ਅਨਵਰ ਅਲੀ, ਸਿਟੀ ਇੰਚਾਰਜ ਰਾਮ ਲੁਭਾਇਆ, ਸਹਾਇਕ ਥਾਣੇਦਾਰ ਸੁਖਦੇਵ ਸਿੰਘ, ਜਸਵੀਰ ਸਿੰਘ, ਜਰਨੈਲ ਸਿੰਘ, ਸੁਖਜੰਟ ਸਿੰਘ ਆਦਿ ਵੀ ਹਾਜ਼ਰ ਸਨ। 
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)—ਸ਼ਹਿਰ 'ਚੋਂ ਡੀ. ਸੀ. ਧਰਮਪਾਲ ਗੁਪਤਾ ਅਤੇ ਐੱਸ. ਐੱਸ. ਪੀ. ਹਰਜੀਤ ਸਿੰਘ ਦੀ ਅਗਵਾਈ 'ਚ ਫਲੈਗ ਮਾਰਚ ਕੱਢਿਆ ਗਿਆ। ਫਲੈਗ ਮਾਰਚ 'ਚ ਵੱਡੀ ਗਿਣਤੀ 'ਚ ਪੰਜਾਬ ਪੁਲਸ ਦੇ ਕਰਮਚਾਰੀ ਹਾਜ਼ਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਸੀ. ਧਰਮਪਾਲ ਗੁਪਤਾ ਨੇ ਦੱਸਿਆ ਕਿ ਜ਼ਿਲੇ 'ਚ ਹਾਲਾਤ ਕਾਬੂ ਹੇਠ ਹਨ।  ਜ਼ਿਲੇ 'ਚ ਕੁੱਲ 14 ਡਿਊਟੀ ਮੈਜਿਸਟਰੇਟ ਲਾਏ ਗਏ ਹਨ ਜੋ ਪੂਰੇ ਹਾਲਾਤ 'ਤੇ ਨਜ਼ਰ ਰੱਖਣਗੇ। ਇਸ ਮੌਕੇ ਡੀ. ਐੱਸ. ਪੀ. ਡੀ. ਕੁਲਦੀਪ ਸਿੰਘ ਵਿਰਕ, ਥਾਣਾ ਸਿਟੀ ਦੇ ਇੰਚਾਰਜ ਸ਼ਮਸ਼ੇਰ ਸਿੰਘ ਵੀ ਹਾਜ਼ਰ ਸਨ। 


Related News