ਕਾਜ਼ੀ ਮੰਡੀ ਦਾ ਭੀਮਾ ਨਾਜਾਇਜ਼ ਸ਼ਰਾਬ ਦੀਆਂ 20 ਬੋਤਲਾਂ ਸਣੇ ਕਾਬੂ

06/24/2018 5:29:16 AM

ਜਲੰਧਰ, (ਮਹੇਸ਼)— ਥਾਣਾ ਰਾਮਾਮੰਡੀ ਪੁਲਸ ਨੇ ਨਾਜਾਇਜ਼ ਸ਼ਰਾਬ ਦੀਆਂ 20 ਬੋਤਲਾਂ ਸਮੇਤ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਰਾਮਾਮੰਡੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਨਿਊ ਸੂਰਿਆ ਐਨਕਲੇਵ ਦੀਆਂ ਝਾੜੀਆਂ ਵਿਚ ਇਕ ਵਿਅਕਤੀ ਚਿੱਟੇ ਰੰਗ ਦੀ ਬੋਰੀ ਵਿਚ ਸ਼ਰਾਬ ਲੈ ਕੇ ਬੈਠਾ ਹੈ। ਉਹ ਕਿਸੇ ਗਾਹਕ ਦੀ ਉਡੀਕ ਕਰ ਰਿਹਾ ਹੈ। ਇਸ 'ਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਨੇੜੇ ਨਾਕਾਬੰਦੀ 'ਤੇ ਖੜ੍ਹੇ ਏ. ਐੱਸ. ਆਈ. ਹਰਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਉਸਨੂੰ ਕਾਬੂ ਕਰ ਲਿਆ। ਉਸਦੀ ਪਛਾਣ ਭੀਮਾ ਪੁੱਤਰ ਸ਼ੰਕਰ ਵਾਸੀ ਕਾਜ਼ੀ ਮੰਡੀ ਵਜੋਂ ਹੋਈ। ਉਸ ਵਿਰੁੱਧ ਥਾਣਾ ਰਾਮਾਮੰਡੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।


Related News