ਚੰਡੀਗੜ੍ਹ-ਮੋਹਾਲੀ ਦੇ ਲੋਕਾਂ ਨੂੰ ਕਰਨਾ ਪਵੇਗਾ ਪਰੇਸ਼ਾਨੀ ਦਾ ਸਾਹਮਣਾ, ਇਕ ਮਹੀਨੇ ਤੱਕ ਨਹੀਂ ਖੁੱਲ੍ਹੇਗੀ ਇਹ ਸੜਕ
Saturday, Jun 03, 2023 - 01:50 PM (IST)
ਚੰਡੀਗੜ੍ਹ, (ਹਾਂਡਾ) : ਕੌਮੀ ਇਨਸਾਫ਼ ਮੋਰਚਾ (ਧਰਨਾ) ਹਟਾਉਣ ਸਬੰਧੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ 2 ਸੁਣਵਾਈ ਟਲਦੀ ਰਹੀ ਅਤੇ ਸ਼ੁੱਕਰਵਾਰ ਨੂੰ ਜੱਜ ਦੇ ਛੁੱਟੀ ’ਤੇ ਹੋਣ ਕਾਰਨ ਸੁਣਵਾਈ ਨਹੀਂ ਹੋ ਸਕੀ। ਹੁਣ ਹਾਈਕੋਰਟ 'ਚ 3 ਜੂਨ ਤੋਂ ਛੁੱਟੀਆਂ ਸ਼ੁਰੂ ਹੋ ਰਹੀਆਂ ਹਨ। ਇਸ ਕਾਰਨ ਹੁਣ ਇਸ ਮਾਮਲੇ 'ਚ ਸੁਣਵਾਈ ਜੁਲਾਈ 'ਚ ਹੀ ਹੋ ਸਕੇਗੀ ਤੇ ਲੋਕਾਂ ਨੂੰ ਮੁਸ਼ਕਲਾਂ ਨਾਲ ਜੂਝਣਾ ਪਵੇਗਾ।
ਇਹ ਵੀ ਪੜ੍ਹੋ : ਓਡੀਸ਼ਾ ਟਰੇਨ ਹਾਦਸੇ 'ਤੇ CM ਮਾਨ ਨੇ ਜਤਾਇਆ ਦੁੱਖ, ਜ਼ਖਮੀਆਂ ਲਈ ਕੀਤੀ ਅਰਦਾਸ
ਚੰਡੀਗੜ੍ਹ ਅਤੇ ਪੰਜਾਬ ਪੁਲਸ ਨੂੰ ਦਿਨ-ਰਾਤ ਚੰਡੀਗੜ੍ਹ ਅਤੇ ਮੋਹਾਲੀ ਦੀ ਹੱਦ ’ਤੇ ਡਿਊਟੀ ਦੇਣੀ ਪਵੇਗੀ, ਜਿਸ 'ਚ 400 ਪੁਲਸ ਮੁਲਾਜ਼ਮ ਦੋਵੇਂ ਪਾਸੇ ਤਾਇਨਾਤ ਹਨ। ਮੋਹਾਲੀ ਅਤੇ ਚੰਡੀਗੜ੍ਹ ਨੂੰ ਜੋੜਦੀ ਵਾਈ. ਪੀ. ਐੱਸ. ਚੌਂਕ ਵਾਲੀ ਸੜਕ ਵੀ ਹੁਣ ਜੁਲਾਈ ਤੱਕ ਨਹੀਂ ਖੁੱਲ੍ਹ ਸਕੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਆਂਗਣਵਾੜੀ ਕੇਂਦਰਾਂ 'ਚ ਕਰੋੜਾਂ ਦਾ ਘਪਲਾ, ਮੁਲਜ਼ਮਾਂ ਖ਼ਿਲਾਫ਼ ਹੋਣ ਜਾ ਰਹੀ ਸਖ਼ਤ ਕਾਰਵਾਈ
ਇਸ ਤੋਂ ਪਹਿਲਾਂ ਸੁਣਵਾਈ ’ਤੇ ਪੰਜਾਬ ਦੇ ਡੀ. ਜੀ. ਪੀ. ਪੇਸ਼ ਹੋਏ ਸਨ, ਜਿਨ੍ਹਾਂ ਦੀ ਅਦਾਲਤ 'ਚ ਹਾਜ਼ਰੀ ਦੌਰਾਨ ਕੌਮੀ ਇਨਸਾਫ਼ ਮੋਰਚੇ ਵਲੋਂ ਪੇਸ਼ ਹੋਏ ਵਕੀਲ ਨੇ ਸਮਾਂ ਮੰਗਿਆ ਸੀ ਕਿ ਸਰਕਾਰ ਨਾਲ ਗੱਲਬਾਤ ਕਰ ਕੇ ਮੋਰਚਾ ਹਟਾ ਲਿਆ ਜਾਵੇਗਾ। ਅਦਾਲਤ ਨੇ 31 ਮਈ ਤੱਕ ਮੋਰਚਾ ਹਟਾਉਣ ਸਬੰਧੀ ਕਿਹਾ ਸੀ ਪਰ 31 ਮਈ ਤੋਂ ਬਾਅਦ ਸੁਣਵਾਈ ਟਲਦੀ ਰਹੀ, ਜੋ ਹੁਣ ਜੁਲਾਈ 'ਚ ਹੀ ਹੋਣੀ ਸੰਭਵ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ