ਪੰਜਾਬ ''ਚ ਲੱਗੇ ਕਸ਼ਮੀਰੀ ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ (ਵੀਡੀਓ)
Friday, Nov 16, 2018 - 01:05 AM (IST)

ਦੀਨਾਨਗਰ— ਪੰਜਾਬ 'ਚ ਅਸਾਰ ਗਜਾਵਤ ਉਲ ਹਿੰਦ ਦੇ ਮੁੱਖ ਕਮਾਂਡਰ ਤੇ ਕਸ਼ਮੀਰੀ ਅੱਤਵਾਦੀ ਜ਼ਾਕਿਰ ਮੂਸਾ ਦੇ ਪੁਲਸ ਚੌਕੀਆਂ, ਥਾਣਿਆਂ ਦੇ ਬਾਹਰ ਪੋਸਟਰ ਲਗਾਏ ਗਏ ਹਨ। ਇਨ੍ਹਾਂ ਪੋਸਟਰਾਂ ਦੇ ਜ਼ਰੀਏ ਪੰਜਾਬ ਪੁਲਸ, ਸੁਰੱਖਿਆ ਏਜੰਸੀਆਂ ਵਲੋਂ ਲੋਕਾਂ ਨੂੰ ਮੂਸਾ ਦੀ ਪਛਾਣ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਆਉਣ ਵਾਲੇ ਸਮੇਂ 'ਚ ਕਿਸੇ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ।
ਅੱਤਵਾਦੀ ਜ਼ਾਕਿਰ ਮੂਸਾ ਦਾ ਪੰਜਾਬ ਨਾਲ ਸਬੰਧ ਪੰਜਾਬ ਪੁਲਸ ਤੇ ਸੁਰੱਖਿਆ ਏਜੰਸੀਆਂ ਲਈ ਸਿਰਦਰਦ ਬਣ ਗਿਆ ਹੈ। ਜਲੰਧਰ 'ਚ ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਦੇ ਖੁਲਾਸਿਆਂ ਨਾਲ ਜ਼ਾਕਿਰ ਮੂਸਾ ਦੇ ਪੰਜਾਬ 'ਚ ਬਣਾਏ ਨੈੱਟਵਰਕ ਦਾ ਪਰਦਾਫਾਸ਼ ਹੋਇਆ ਸੀ। ਜਿਸ ਨੂੰ ਖਤਮ ਕਰਨ ਲਈ ਪੰਜਾਬ ਪੁਲਸ ਤੇ ਸੁਰੱਖਿਆ ਏਜੰਸੀਆਂ ਵਲੋਂ ਮੋਸਟ ਵਾਂਟੇਡ ਜ਼ਾਕਿਰ ਮੂਸਾ ਦੇ ਥਾਂ-ਥਾਂ ਪੋਸਟਰ ਲਗਾ ਦਿੱਤੇ ਗਏ ਹਨ। ਐੱਸ. ਪੀ. ਇਨਵੈਸਟੀਗੇਸ਼ਨ ਸੈੱਲ, ਗੁਰਦਾਸਪੁਰ ਐੱਚ. ਐੱਸ. ਸੰਧੂ ਨੇ ਦੱਸਿਆ ਕਿ ਜਿਹੜੇ ਕਸ਼ਮੀਰੀ ਵਿਦਿਆਰਥੀ ਵਾਰਦਾਤਾਂ 'ਚ ਫੜੇ ਗਏ ਹਨ, ਉਨ੍ਹਾਂ ਪਿੱਛੇ ਜਾਕਿਰ ਮੂਸਾ ਦਾ ਹੱਥ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਆਰਮੀ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਉਹ ਕਿਸੇ ਪਾਸੇ ਵੀ ਨਿਕਲ ਸਕਦਾ ਹੈ ਅਤੇ ਕਿਤੇ ਵੀ ਵਾਰਦਾਤ ਕਰ ਅੰਜਾਮ ਦੇ ਸਕਦਾ ਹੈ। ਜਿਸ ਲਈ ਉਨ੍ਹਾਂ ਵਲੋਂ ਥਾਂ-ਥਾਂ ਜਾਕਿਰ ਮੂਸਾ ਦੇ ਪੋਸਟਰ ਲਗਾਏ ਗਏ ਹਨ ਤਾਂ ਜੋ ਜਨਤਾ ਉਸ ਦੀ ਸ਼ਕਲ ਨੂੰ ਚੰਗੀ ਤਰ੍ਹਾਂ ਪਛਾਣ ਸਕੇ ਅਤੇ ਜਨਤਾ ਮੂਸਾ ਨੂੰ ਫੜਨ 'ਚ ਪੁਲਸ ਤੇ ਸੁਰੱਖਿਆ ਬਲਾਂ ਦੀ ਸਹਾਇਤਾ ਕਰ ਸਕੇ। ਦੱਸ ਦਈਏ ਕਿ ਜਾਕਿਰ ਮੂਸਾ ਕਸ਼ਮੀਰ ਘਾਟੀ ਦੇ ਜਹਿਦੀ ਸੰਗਠਨ ਅਸਾਰ ਗਜਾਵਤ ਉਲ ਹਿੰਦ ਦਾ ਮੁੱਖ ਕਮਾਂਡਰ ਹੈ। ਜੋ ਕਿ ਇਕ ਅੱਤਵਾਦੀ ਸੰਗਠਨ ਹੈ।